ਮਹਿਲ ਕਲਾਂ 25 ਮਈ ( ਗੁਰਸੇਵਕ ਸਿੰਘ ਸਹੋਤਾ)
ਪੰਜਾਬ ਸਰਕਾਰ ਨੇ ਸੁਧਾਰਾਂ ਦੇ ਨਾ ਥੱਲੇ ਬਿਜਲੀ ਬੋਰਡ ਦਾ ਬਠਾਇਆ ਭੱਠਾ- ਗੁਰਦੇਵ ਸਿੰਘ ਮਾਂਗੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸ ਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ , ਕੱਲ ਜਦੋਂ ਗੁਰਪ੍ਰੀਤ ਸਿੰਘ ਲਾਈਨ ਮੈਨ ਬਿਜਲੀ ਠੀਕ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਿਆ।
ਮਨਜੀਤ ਸਿੰਘ ਧਨੇਰ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰਪ੍ਰੀਤ ਸਿੰਘ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਬੁਢੇ ਮਾਂ ਬਾਪ ਦੇ ਬੁਢਾਪੇ ਦੀ ਡਂਗੋਰੀ ਸੀ।
ਅਪਰੈਲ 2010 ਵਿਸਵੀ ਕਰਨ ਦੇ ਆਰਥਿਕ ਸੁਧਾਰ ਲਾਗੂ ਕਰਨ ਨਾਲ ਪੰਦਰ੍ਹਾਂ ਸਾਲਾਂ ਵਿੱਚ ਪਵਰਕਾਮ ਡੁੱਬਣ ਕਿਨਾਰੇ ਪਹੁੰਚ ਚੁੱਕਾ ਹੈ।
ਪਹਿਲਾਂ ਬਿਜਲੀ ਬੋਰਡ ਅੰਦਰ ਸਵਾ ਲੱਖ ਦੇ ਕਰੀਬ ਕਾਮੇ ਕੰਮ ਕਰ ਰਹੇ ਸਨ ਪਰ ਹੁਣ ਸਬ ਡਵੀਜਨ ਮਹਿਲ ਕਲਾਂ ਵਿੱਚ ਜੇ ਈ ਸੱਤ ਪੋਸਟਾਂ ਵਿੱਚੋਂ ਚਾਰ ਖਾਲੀ ਹਨ, ਲਾਈਨ ਮੈਨ ਛੱਬੀ ਵਿੱਚੋਂ ਬਾਈ ਖਾਲੀ ਹਨ, ਸਹਾਇਕ ਲਾਈਨ ਮੈਨ ਮਨਜ਼ੂਰ ਸ਼ੁਦਾ ਪੋਸਟਾਂ ਵਿੱਚੋਂ ਉਨੱਤੀ ਖਾਲੀ ਹਨ।
ਜਿਸ ਕਾਰਨ ਕਾਮੇ ਰਹ ਵਕਤ ਦਿਮਾਗੀ ਪੇ੍ਸਾਨੀ ਵਿੱਚ ਰਹਿਣ ਕਾਰਨ ਘਾਤਕ ਹਾਦਸਿਆਂ ਦੇ ਸਿਕਾਰ ਹੋਕੇ ਆਪਣੀਆਂ ਬੇਵਕਤੀ ਜਾਨਾਂ ਗੁਆ ਰਹੇ ਹਨ।
ਕੱਲ ਗੁਰਪ੍ਰੀਤ ਦੀ ਬੇਵਕਤੀ ਮੌਤ ਨੇ ਪੀ੍ਵਾਰ, ਪੂਰਾ ਕਸਬਾ ਮਹਿਲ ਕਲਾਂ ਸਮੇਤ ਜਨਤਕ ਤੇ ਜਮਹੂਰੀ ਜੱਥੇਬੰਦੀਆਂ ਸੋਗ ਵਿੱਚ ਡੁੱਬੀਆਂ ਹੋਈਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਮਨਜੀਤ ਸਿੰਘ ਧਨੇਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ ਨੇ ਪੀ੍ਵਾਰ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪੰਜਾਬ ਸਰਕਾਰ ਤੇ ਪ੍ਰਕਾਰ ਦੀ ਮੈਨੇਜਮੈਂਟ ਤੋ ਮੰਗ ਕਰਦੀ ਹੈ ਕਿ ਉਸ।
ਦੇ ਪੀ੍ਵਾਰ ਨੂੰ ਯੋਗ ਮੁਆਵਜ਼ਾ ਤੇ ਪੀ੍ਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ।
ਇਹ ਇਕੱਲੇ ਗੁਰਪ੍ਰੀਤ ਸਿੰਘ ਦਾ ਮਾਮਲਾ ਨਹੀਂ ਪੂਰੇ ਪੰਜਾਬ ਵਿੱਚ ਹਰ ਰੋਜ਼ ਹੀ ਪਵਰਕਾਮ ਦੇ ਘਟੀਆ ਪ੍ਬੰਧ ਕਾਰਨ ਬਿਜਲੀ ਕਾਮਿਆਂ ਦੇ ਘਰਾਂ ਵਿੱਚ ਸੱਥਰ ਞਿਸ ਰਹੇ ਹਨ ।
ਘਰਾਂ ਵਿੱਚ ਪੈ ਰਹੇ ਬੈਣਾਂ ਨੂੰ ਰੋਕਣ ਲਈ ਸਟਿਕ ਯਾਰਡ, ਪੌੜੀਆਂ, ਟੂਲਕਿਟ ਤੇ ਹੋਰ ਸੁਰੱਖਿਅਤ ਉਪਕਰਣ ਦਾ ਕੋਈ ਯੋਗ ਪ੍ਬੰਧ ਨਹੀਂ ਕੀਤਾ ਜਾਂਦਾ ਜਦੋਂ ਕਿ ਬਿਜਲੀ ਕਾਮਿਆਂ ਨੂੰ ਕੰਮ ਕਰਦੇ ਸਮੇਂ ਹਰ ਵਕਤ ਖਤਰਾ ਬਣਿਆ ਰਹਿੰਦਾ ਹੈ।
ਇਸ ਲਈ ਗੰਭੀਰਤਾ ਨਾਲ ਸੋਚ ਕੇ ਇਸ ਦਾ ਯੋਗ ਹੱਲ ਕੀਤਾ ਜਾਵੇ ਤਾਂ ਜੋ ਹਰ ਰੋਜ਼। ਘਰਾਂ ਵਿੱਚ ਬੇਵਕਤੀ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
Posted By SonyGoyal