ਨਵਾਂਸ਼ਹਿਰ /ਡੇਰਾ ਬਾਬਾ ਨਾਨਕ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਇਹ ਮਹਾਨ ਪੈਦਲ ਯਾਤਰਾ 2 ਜੂਨ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ ਅੰਮ੍ਰਿਤ ਵੇਲੇ ਸ਼ੂਰੂ ਹੋਵੇਗੀ:ਡਾਕਟਰ ਗੁਰਦੇਵ ਸਿੰਘ ਧਾਰੋਵਾਲੀ
ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਮਹਾਨ ਪੈਦਲ ਯਾਤਰਾ ਮਿਤੀ 2 ਜੂਨ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਵੇਗੀ ਇਸ ਪੈਦਲ ਯਾਤਰਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਯਾਤਰਾ ਦੇ ਇਸ 31 ਵੀਂ ਮਹਾਨ ਯਾਤਰਾ ਮੁੱਖ ਪ੍ਰਬੰਧਕ ਅਤੇ ਸੇਵਾਦਾਰ ਡਾਕਟਰ ਗੁਰਦੇਵ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਇਹ ਮਹਾਨ ਪੈਦਲ ਯਾਤਰਾ ਮਿਤੀ 2 ਜੂਨ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੋਂ ਬਾਅਦ ਅਰਦਾਸ ਕਰਨ ਉਪਰੰਤ ਰਵਾਨਾ ਹੋਵੇਗੀ, ਜੋ ਵੱਖ ਵੱਖ
ਥਾਵਾਂ ਤੇ ਪੜਾਅ ਕਰਨ ਉਪਰੰਤ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰੇਗੀ ਤੇ 35 ਦਿਨ ਦਾ ਸਫਰ ਤੈਅ ਕਰਕੇ ਮਿਤੀ 6 ਜੁਲਾਈ ਵਾਪਸ ਪੁੱਜੇਗੀ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕੀ ਜਿਨ੍ਹਾਂ ਸੰਗਤਾਂ ਨੇ ਇਸ ਪੈਦਲ ਯਾਤਰਾ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੋਵੇ ਉਹ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਟਾਰਚ, ਗਲਾਸ ਥਾਲੀ ਛੋਟਾ ਬਿਸਤਰਾ ਤੇ ਜੋ ਦਵਾਈ ਤੁਸੀਂ ਪਹਿਲਾਂ ਵਰਤ ਰਹੇ ਉਹ ਨਾਲ ਲੈ ਕੇ ਆਉਣ ਵਧੇਰੇ ਜਾਣਕਾਰੀ ਲਈ ਇਸ ਨੰਬਰ 98144-99981 ਤੇ ਸਪੰਰਕ ਕਰ ਸਕਦੇ ਹੋ ਇਸ ਮੋਕੇ ਡਾਕਟਰ ਗੁਰਦੇਵ ਸਿੰਘ, ਪ੍ਰੋ ਗੁਰਵਿੰਦਰ ਸਿੰਘ, ਸਰਪੰਚ ਗੁਲਜ਼ਾਰ ਸਿੰਘ, ਬਾਬਾ ਰਣਧੀਰ ਸਿੰਘ, ਹਰਜਿੰਦਰਪਾਲ ਸਿੰਘ, ਸੁਖਜਿੰਦਰ ਸਿੰਘ ਲਾਲੀ,ਹਰਪਾਲ ਸਿੰਘ ਧਾਰੋਵਾਲੀ, ਦਲਜੀਤ ਸਿੰਘ, ਮੋਹਨ ਸਿੰਘ, ਬਾਬਾ ਬਲਜਿੰਦਰ ਸਿੰਘ, ਨਰਿੰਦਰ ਸਿੰਘ ਗੋਲਡੀ, ਤਰਸੇਮ ਸਿੰਘ ਭਗਵਾਨਪੁਰ ਆਦਿ ਹਾਜ਼ਰ ਸਨ।
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ

Posted By SonyGoyal

Leave a Reply

Your email address will not be published. Required fields are marked *