ਬਰਨਾਲਾ, 30 ਮਈ ( ਸੋਨੀ ਗੋਇਲ)
ਭਲਕੇ 31 ਮਈ ਦਿਨ ਸ਼ਨੀਵਾਰ ਨੂੰ ਸਵੇਰੇ 07-00 ਵਜੇ ਤੋਂ ਦੁਪਹਿਰ 12-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜ਼ਨ ਸਬ-ਅਰਬਨ ਬਰਨਾਲਾ ਅਤੇ ਇੰਜ ਗੁਰਬਚਨ ਸਿੰਘ ਜੇਈ ਅਤੇ ਇੰਜ ਜਗਤਾਰ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹੰਡਿਆਇਆ 220 ਕੇ ਵੀ ਗਰਿੱਡ ਦੀ ਬਸ -ਬਾਰ-2 ਦੀ ਮੈਂਟੀਨੈਸ ਕੀਤੀ ਜਾਵੇਗੀ ਇਸ ਤੋਂ ਚੱਲਦੇ 11 ਕੇ ਵੀ ਫਰਵਾਹੀ ਯੂ. ਪੀ. ਐਸ ਫੀਡਰ ਬੰਦ ਰਹੇਗਾ। ਇਸ ਲਈ ਖੁੱਡੀ ਕਲਾਂ, ਜਲਾਲਕੇ ਕੋਠੇ, ਫਰਵਾਹੀ, ਰਾਜਗੜ੍ਹ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਤੋਂ ਇਲਾਵਾ ਟਿਊਬਵੈਲਾਂ ਦੀ ਸਪਲਾਈ ਧਨੌਲਾ ਖੁਰਦ ਫੀਡਰ , ਰਾਮਸਰ ਫੀਡਰ, ਸੋਹਲ ਪੱਤੀ ਫੀਡਰ, ਬਰਨਾਲਾ ਰੋਡ ਫੀਡਰ, ਸੇਖਾ ਫੀਡਰ, ਭੱਡਲੀ ਫੀਡਰ, ਜਲਾਲਕੇ ਫੀਡਰ, ਹੰਡਿਆਇਆ ਦਿਹਾਤੀ ਫੀਡਰ ਏ. ਪੀ ਆਦਿ ਇਲਾਕਿਆਂ ਵਿਚ ਪ੍ਰਭਾਵਿਤ ਰਹੇਗੀ।