ਬਰਨਾਲਾ, 04 ਜੂਨ ( ਸੋਨੀ ਗੋਇਲ)
ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣ ਲਈ ਕਰਾਉਣ ਰਜਿਸਟ੍ਰੇਸ਼ਨ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵਲੋਂ ਤਪਾ ਵਿਖੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਦੀ ਸਹੂਲਤ ਦਿੱਤੀ ਗਈ ਹੈ। ਇਹ ਬਿਰਧ ਆਸ਼ਰਮ 72 ਬੈੱਡਾਂ ਦਾ ਹੈ, ਜਿਥੇ ਬਜ਼ੁਰਗ ਰਹਿ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਲੋੜਵੰਦ ਬਜ਼ਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਅਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਹੰਡਿਆਇਆ ਰੋਡ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟੇਰਸ਼ਨ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਰਹਿਣ ਲਈ ਕਮਰੇ, ਸਿਹਤ ਅਤੇ ਮੈਡੀਕਲ ਸੇਵਾਵਾਂ, ਖਾਣਾ ਪੀਣਾ, ਕੱਪੜੇ, ਸੁਰੱਖਿਆ ਅਤੇ ਸੰਭਾਲ, ਲਾਇਬ੍ਰੇਰੀ ਅਤੇ ਹੋਰ ਆਧੁਨਿਕ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਓਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਵਾਸਤੇ ਸਬੰਧਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ। ਵਧੇਰੇ ਜਾਣਕਾਰੀ ਲਈ 0167929110, 9780356117 ‘ਤੇ ਸੰਪਰਕ ਕੀਤਾ ਜਾਵੇ।
Posted By Gaganjot Goyal