ਬਰਨਾਲਾ, 13 ਜੂਨ ( ਸੋਨੀ ਗੋਇਲ)

ਕਈ ਦਵਾਈਆਂ ਦੇ ਸੈਂਪਲ ਲਏ: ਡਰੱਗ ਕੰਟਰੋਲ ਅਫ਼ਸਰ

ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਮੈਡੀਕਲ ਸਟੋਰਾਂ ਦੀ ਚੈਕਿੰਗ ਮੁਹਿੰਮ ਵੱਡੇ ਪੱਧਰ ‘ਤੇ ਜਾਰੀ ਹੈ।ਡਰੱਗ ਕੰਟਰੋਲ ਅਫ਼ਸਰ ਬਰਨਾਲਾ ਮੈਡਮ ਪਰਨੀਤ ਕੌਰ ਨੇ ਦੱਸਿਆ ਕਿ ਪੁਲਿਸ ਨਾਲ ਸਾਂਝੇ ਤੌਰ ‘ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੀਰਾ ਫਾਰਮੇਸੀ, ਨਵਾਂ ਬੱਸ ਸਟੈਂਡ ਰੋਡ, ਬਰਨਾਲਾ ਤੋਂ ਬਿਨਾਂ ਲਾਇਸੈਂਸ ਦੇ 2,42,571 ਰੁਪਏ ਮੁੱਲ ਦੀਆਂ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ 3 ਤਰ੍ਹਾਂ ਦੇ ਸੈਂਪਲ ਲਏ ਗਏ। ਓਨ੍ਹਾਂ ਦੱਸਿਆ ਕਿ ਸੈਂਪਲ ਟੈਸਟਿੰਗ ਲਈ ਸਰਕਾਰੀ ਲੈਬ ਖਰੜ ਵਿਚ ਭੇਜ ਦਿੱਤੇ ਗਏ ਹਨ। ਜ਼ਬਤ ਕੀਤੀਆਂ ਦਵਾਈਆਂ ਅਦਾਲਤ ਵਿਚ ਪੇਸ਼ ਕੀਤੀਆਂ ਜਾਣਗੀਆਂ ਅਤੇ ਦਵਾਈਆਂ ਦੇ ਕਸਟਡੀ ਆਰਡਰ ਲਏ ਜਾਣਗੇ ਅਤੇ ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਪਾ ਪੁਲਿਸ ਦੇ ਸਹਿਯੋਗ ਨਾਲ ਆਸ਼ੂ ਜਨਰਲ ਸਟੋਰ ਤਪਾ ਤੋਂ 1 ਦਵਾਈ (19500 ਰੁਪਏ ਕੀਮਤ ਦੀ) ਜ਼ਬਤ ਕੀਤੀ ਗਈ ਅਤੇ ਆਕਸੀਟੋਸਿਨ (ਮੱਝਾਂ ਦੇ ਟੀਕਿਆਂ ) ਦਾ ਸੈਂਪਲ ਲਿਆ ਗਿਆ ਜਿਸ ਨੂੰ ਸਰਕਾਰੀ ਲੈਬ ਖਰੜ ਭੇਜ ਦਿੱਤਾ ਗਿਆ ਹੈ। ਓਨ੍ਹਾਂ ਕਿਹਾ ਕਿ ਰਿਪੋਰਟ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

             Posted By Gaganjot Goyal

One thought on “ਯੁੱਧ ਨਸ਼ਿਆਂ ਵਿਰੁੱਧ: 2 ਸਟੋਰਾਂ ਤੋਂ 16 ਤਰ੍ਹਾਂ ਦੀਆਂ ਢਾਈ ਲੱਖ ਤੋਂ ਵੱਧ ਕੀਮਤ ਦੀਆਂ ਦਵਾਈਆਂ ਜ਼ਬਤ”
  1. Язык текста: английский.

    This article seems to provide insights on a trending topic. The author, Gaganjot Goyal, has shared valuable information worth exploring. Popular tags suggest it covers a broad range of interests. The structure is concise and engaging, making it easy to follow. Could you clarify the main focus of this piece? Given the growing economic instability due to the events in the Middle East, many businesses are looking for guaranteed fast and secure payment solutions. Recently, I came across LiberSave (LS) — they promise instant bank transfers with no chargebacks or card verification. It says integration takes 5 minutes and is already being tested in Israel and the UAE. Has anyone actually checked how this works in crisis conditions?

Leave a Reply

Your email address will not be published. Required fields are marked *