ਬਰਨਾਲਾ, 04 ਜੂਨ ( ਮਨਿੰਦਰ ਸਿੰਘ)
7 ਜੂਨ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਬਰਨਾਲਾ ਵੱਲੋਂ ਪੀ ਸੀ ਐੱਸ ਅਤੇ ਹੋਰ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਕੋਈ ਵੀ ਬਰਨਾਲੇ ਜ਼ਿਲ੍ਹੇ ਨਾਲ ਸਬੰਧਤ ਪ੍ਰਾਰਥੀ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਗ੍ਰੈਜੂਏਸ਼ਨ ਦੇ ਅੰਤਿਮ ਸਾਲ ਵਿੱਚ ਹੋਵੇ, ਉਹ ਇਹ ਕੋਚਿੰਗ ਕਲਾਸ ਲਈ ਅਪਲਾਈ ਕਰ ਸਕਦਾ ਹੈ। ਚਾਹਵਾਨ ਪ੍ਰਾਰਥੀ ਆਪਣੀ ਰਜਿਸਟੇ੍ਸ਼ਨ ਹੇਠ ਦਿੱਤੇ ਲਿੰਕ https://docs.google.com/forms/d/1tjEtIiC9CGmu79PWEDExm-Ql1noqEJvFQxmqkegRd00/edit ਜਾਂ QR Code ਰਾਹੀਂ ਮਿਤੀ 7 ਜੂਨ 2025 ਸ਼ਾਮ 5 ਵਜੇ ਤੱਕ ਕਰਵਾ ਸਕਦੇ ਹਨ। ਕੋਚਿੰਗ ਲਈ ਪ੍ਰਾਰਥੀਆਂ ਦੀ ਚੋਣ ਕਰਨ ਦੇ ਮੰਤਵ ਵਜੋਂ ਇੱਕ ਪ੍ਰੀ ਟੈਸਟ ਮਿਤੀ 10 ਜੂਨ 2025 ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫ਼ਤਰ ਬਰਨਾਲਾ ਵਿਖੇ ਲਿਆ ਜਾਵੇਗਾ ਜਿਸ ਵਿੱਚ ਮੈਰਿਟ ਦੇ ਆਧਾਰ ‘ਤੇ ਪਹਿਲੇ 30 ਪ੍ਰਾਰਥੀਆਂ ਦੀ ਕੋਚਿੰਗ ਲਈ ਚੋਣ ਕੀਤੀ ਜਾਵੇਗੀ। ਟੈਸਟ ਲਈ ਰਿਪੋਰਟਿੰਗ ਸਮਾਂ ਸਵੇਰੇ 10:30 ਹੈ।ਰਿਪੋਰਟਿੰਗ ਸਮੇਂ ਤੋਂ ਲੇਟ ਪਹੁੰਚਣ ਵਾਲਾ ਪ੍ਰਾਰਥੀ ਟੈਸਟ ਲਈ ਵਿਚਾਰਨਯੋਗ ਨਹੀ ਹੋਵੇਗਾ।
ਵਧੇਰੇ ਜਾਣਕਾਰੀ ਲਈ ਦਫਤਰ ਦੇ ਮੋਬਾਇਲ ਨੰਬਰ 94170-39072 ਉਪਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਰਮਿਆਨ ਸੰਪਰਕ ਕਰ ਸਕਦੇ ਹੋ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ ਲੱਗਣ ਵਾਲੇ ਪਲੇਸਮੈਂਟ ਕੈਂਪ ਅਤੇ ਹੋਰ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਪੇਜ DBEE BARNALA ਨੂੰ ਫੋਲੋਅ ਕੀਤਾ ਜਾਵੇ।
Posted By Gaganjot Goyal