ਬਲਾਚੌਰ 25 ਮਈ (ਜਤਿੰਦਰਪਾਲ ਸਿੰਘ ਕਲੇਰ )
ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਮਾਲੇਵਾਲ ਕੰਢੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ 1.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ।
ਇਸ ਮੌਕੇ ਤੇ ਸਤਨਾਮ ਜਲਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਮਾਲੇਵਾਲ ਕੰਡੀ ਦੇ ਗਲੀਆਂ ਨਾਲੀਆਂ ਲਈ ਉਹਨਾਂ ਵੱਲੋਂ 1.50 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਕੁਝ ਗਲੀਆਂ ਬਣਨ ਵਾਲੀਆਂ ਹਨ ਅਤੇ ਕੁਝ ਕੱਚੀਆਂ ਨਾਲੀਆਂ ਹਨ ਅਤੇ ਪਿੰਡ ਦੇ ਪੰਚਾਇਤ ਵੱਲੋਂ ਉਹਨਾਂ ਨਾਲ ਰਾਬਤਾ ਕਾਇਮ ਕਰ ਇਹਨਾਂ ਗਲੀਆਂ ਨਾਲੀਆਂ ਦੀ ਸਮੱਸਿਆ ਦੱਸੀ ਗਈ, ਜਿਸ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਉਹਨਾਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੀ ਪੰਚਾਇਤ ਨੂੰ 1.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ।
ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਬਲਾਚੌਰ ਦੇ ਪਿੰਡਾਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਜਿਵੇਂ ਪਹਿਲੀਆਂ ਸਰਕਾਰਾਂ ਪਿੰਡ ਦੀਆਂ ਪੰਚਾਇਤਾਂ ਨਾਲ ਮਤਭੇਦ ਕਰ ਰਹੀਆਂ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਹੀ ।
ਸਗੋਂ ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣ ਵਿੱਚ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੂਰੇ ਪੰਜਾਬ ਵਿੱਚ ਬਲਾਚੌਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਸਭ ਤੋਂ ਵੱਧ ਸਰਮ ਸੰਮਤੀ ਨਾਲ ਪੰਚਾਇਤਾਂ ਬਣੀਆਂ ਹਨ ਜੋ ਕਿ ਬਹੁਤ ਹੀ ਵੱਡੀ ਗੱਲ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵੀ ਉਨਾਂ ਨਾਲ ਸਨl
ਸਰਪੰਚ ਰਾਮ ਸਰੂਪ ਭੁੰਬਲਾ , ਸਤਪਾਲ ਭੂੰਬਲਾ ,ਪੰਚ ਧਰਮ ਪਾਲ , ਪੰਚ ਜਸਪਾਲ, ਪੰਚ ਬਲਰਾਮ , ਪੰਚ ਹਰਦੀਪ,ਪੰਚ ਗੀਤਾ ਰਾਣੀ ,ਪੰਚ ਪੁਸ਼ਪਾ,ਪੰਚ ਮਨਜੀਤ, ਬਲਵੀਰ ਚੰਦ ,ਸੁਰਜੀਤ ਲੰਬੜਦਾਰ,ਰਾਮ ਪ੍ਰਕਾਸ਼ , ਗੁਰਮੇਲ ,ਓਮ ਪ੍ਰਕਾਸ਼ , ਰਾਮ ਕਿਸ਼ਨ ,ਰਾਮ ਜੀ ਦਾਸ, ਸਤਪਾਲ ਫੌਜੀ, ਬਲਵੀਰ ਬਾਬੂ,ਹਰਮੇਸ਼ ਲਾਲ, ਪਵਨ ਕੁਮਾਰ, ਚਮਨ ਲਾਲ , ਵਿੱਕੀ, ਸੇਠੀ ਭੂੰਬਲਾ ਮੌਜੂਦ ਸਨl
Posted By SonyGoyal