ਬਰਨਾਲਾ, 31 ਮਈ (ਮਨਿੰਦਰ ਸਿੰਘ)
ਕੁਝ ਥਾਂ ਹੋਈ ਬੱਤੀ ਬੰਦ, ਕਈਆਂ ਨੇ ਨਹੀਂ ਕੀਤੀ ਸਰਕਾਰੀ ਹੁਕਮਾਂ ਦੀ ਪਾਲਣਾ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਭਰ ਚ ਮੌਕ ਡਰਿੱਲ ਦਾ ਅਭਿਆਸ ਕੀਤਾ ਸ਼ਾਮ ਨੂੰ 8:30 ਤੋਂ 9 ਵਜੇ ਤੱਕ ਬਲੈਕ ਆਊਟ ਜੋ ਕਿ ਅੱਧੇ ਘੰਟੇ ਲਈ ਹੁਕਮ ਕੀਤਾ ਗਿਆ ਸੀ।
ਅੱਧੇ ਘੰਟੇ ਦੀ ਬਜਾਏ 15 ਮਿੰਟ ਤੱਕ ਬਰਨਾਲਾ ਵਿਖੇ ਸ਼ਾਇਰਨ ਵੱਜਣ ਤੋਂ ਤੁਰੰਤ ਬਾਅਦ 15 ਮਿੰਟ ਤੱਕ ਰਿਹਾ ਬਲੈਕ ਆਊਟ ਦਾ ਅਸਰ।
ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਧਾ ਘੰਟਾ ਤੱਕ ਬਲੈਕ ਆਊਟ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰੰਤੂ 15 ਮਿੰਟ ਬਾਅਦ ਹੀ ਸਾਰੇ ਸ਼ਹਿਰ ਦੀਆਂ ਲਾਈਟਾਂ ਜਗਨ ਨਾਲ ਸ਼ਹਿਰ ਵਿੱਚ ਜਗਮਗ ਰੋਸ਼ਨੀ ਹੋ ਗਈ ਸੀ।
Posted By SonyGoyal