ਬਠਿੰਡਾ 21 ਮਈ (ਜਸਵੀਰ ਸਿੰਘ)
27 ਮਈ ਦੀ ਸੰਵਿਧਾਨ ਬਚਾਓ ਰੈਲੀ ਹੋਵੇਗੀ ਇਤਿਹਾਸਿਕ ਤਿਆਰੀਆਂ ਮੁਕੰਮਲ : ਜਟਾਣਾ/ਗਰਗ
ਕਾਂਗਰਸ ਪਾਰਟੀ ਵੱਲੋਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸੰਵਿਧਾਨ ਬਚਾਓ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ 27 ਮਈ ਨੂੰ ਸ਼ੇਰਗਿੱਲ ਰਿਜ਼ੌਰਟ ਨੈਸ਼ਨਲ ਹਾਈਵੇਅ ਭੁੱਚੋ ਮੰਡੀ ਵਿਖੇ ਜਿਲਾ ਬਠਿੰਡਾ ਦੀ ਰੈਲੀ ਕੀਤੀ ਜਾ ਰਹੀ ,ਹੈ ਜਿਸ ਲਈ ਕਾਂਗਰਸ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਖਿੱਚੀਆਂ ਗਈਆਂ ਹਨ ਅਤੇ ਬਲਾਕ ਪੱਧਰ ਤੇ ਵਰਕਰਾਂ ਨੂੰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਡਿਊਟੀਆਂ ਲਾਈਆਂ ਜਾ ਰਹੀਆਂ ਹਨ ।
ਇਹ ਜਾਣਕਾਰੀ ਜਿਲਾ ਬਠਿੰਡਾ ਦੇ ਕੁਆਡੀਨੇਟਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਬੀਤੇ ਦਿਨ ਜਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਅਤੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਹਨਾਂ ਦੱਸਿਆ ਕਿ ਇਹ ਰੈਲੀ ਦੇਸ਼ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ਦੀਆਂ ਉੜਾਈਆਂ ਜਾ ਰਹੀਆਂ ਧੱਜੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ਼ਾਮਿਲ ਹੋਵੇਗੀ।
ਇਸ ਮੌਕੇ ਜਟਾਣਾ ਅਤੇ ਗਰਗ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਜ਼ਿਲਾ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਸੀਨੀਅਰ ਮੈਂਬਰਾਂ ਦੀ ਅਹਿਮ ਮੀਟਿੰਗ ਕਰਕੇ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਹਰ ਵਿਧਾਨ ਸਭਾ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਪਿਆਰ ਕਰਨ ਵਾਲੇ ਵਰਕਰ ਅਤੇ ਦੇਸ਼ ਦੇ ਸੰਵਿਧਾਨ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦੇ ਵਿਰੋਧ ਵਿੱਚ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ।
ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਪੱਧਰ ਤੇ ਵੀ ਇਹ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ।
ਉਹਨਾਂ ਘਰਾਂ ਵਿੱਚ ਬੈਠੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਰੈਲੀਆਂ ਵਿੱਚ ਹੁਮ ਹੁਮਾ ਕੇ ਸ਼ਾਮਿਲ ਹੋਣ ਅਤੇ ਕਾਂਗਰਸ ਦੇ ਹੱਥ ਮਜਬੂਤ ਕਰਨ ਸਾਹਿਬ।
ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਨੇ ਕਿਹਾ ਕਿ 27 ਮਈ ਦੀ ਰੈਲੀ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਇਸ ਮੌਕੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਗੁਰਾ ਸਿੰਘ ਤੁੰਗਵਾਲੀ ਕੇਕੇ ਅਗਰਵਾਲ ਟਹਿਲ ਸਿੰਘ ਸੰਧੂ ਕਿਰਨਜੀਤ ਸਿੰਘ ਗਹਿਰੀ ਬਲਵੰਤ ਰਾਏ ਨਾਥ ਅਰੁਣ ਵਧਾਵਣ ਰੁਪਿੰਦਰ ਬਿੰਦਰਾ ਮੀਤ ਪ੍ਰਧਾਨ ਮਾਸਟਰ ਹਰਮੰਦਰ ਸਿੰਘ ਹਰਵਿੰਦਰ ਸਿੰਘ ਲੱਡੂ ਸੁਨੀਲ ਕੁਮਾਰ ਰਣਜੀਤ ਸਿੰਘ ਸੰਧੂ ਲਖਵਿੰਦਰ ਸਿੰਘ ਲੱਕੀ ਜਸ਼ਨ ਚਹਿਲ ਅਵਤਾਰ ਸਿੰਘ ਗੋਨਿਆਣਾ ਤੇਜਾ ਸਿੰਘ ਚੇਅਰਮੈਨ ਮਹਿੰਦਰ ਭੋਲਾ ਜੀਵਨਜੋਤ ਕੌਰ ਭੱਟੀ ਦਰਸ਼ਨ ਸਿੰਘ ਜਗਜੀਤ ਸਿੰਘ ਰਾਏਕੇ ਕਲਾ ਮਨਜੀਤ ਸਿੰਘ ਹਰਲਾਲ ਸਿੰਘ ਸੁਖਦੀਪ ਸਿੰਘ ਸੰਦੀਪ ਸਿੰਘ ਅੰਗਰੇਜ ਸਿੰਘ ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸੀ।
Posted By SonyGoyal