ਮਹਿਲ ਕਲਾਂ, 5 ਜੂਨ ( ਮਨਿੰਦਰ ਸਿੰਘ)
- ਜੰਗਲਾਤ ਵਿਭਾਗ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਅੱਜ ਪਿੰਡ ਵਜੀਦਕੇ ਵਿਚ ਜ਼ਿਲ੍ਹਾ ਪੱਧਰ ‘ਤੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਮਦਨ ਲਾਲ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਅਰਜਨ, ਸੁਖਚੈਨ, ਤੂਤ, ਸੁਹਾਂਜਣਾ, ਬਰਮਾ ਡੇਕ ਤੇ ਹੋਰ ਮੈਡੀਸਨਲ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਹਰ ਇੱਕ ਨੂੰ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਵਜੀਦਕੇ ਕਲਾਂ ਦੀ ਨਰਸਰੀ ਵਿੱਚ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਬਰਤਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਪੰਛੀਆਂ ਲਈ ਆਲ੍ਹਣੇ ਵੀ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਵਣ ਰੇਂਜ ਅਫਸਰ ਬਰਨਾਲਾ ਸਵਰਨ ਸਿੰਘ, ਬਲਾਕ ਅਫਸਰ ਮਹਿਲ ਕਲਾਂ ਗੁਰਮੇਲ ਸਿੰਘ, ਬਲਾਕ ਅਫਸਰ ਬਰਨਾਲਾ ਜਗਸੀਰ ਸਿੰਘ, ਸ੍ਰੀਮਤੀ ਰਜ਼ਾਪ੍ਰੀਤ ਕੌਰ, ਸ੍ਰੀਮਤੀ ਆਲਮਦੀਪ ਕੌਰ, ਸ੍ਰੀ ਬਲਜਿੰਦਰ ਸਿੰਘ (ਸਾਰੇ ਬੀਟ ਇੰਚਾਰਜ), ਸ੍ਰੀਮਤੀ ਹਰਿੰਦਰ ਕੌਰ, ਸ੍ਰੀ ਗੁਰਿੰਦਰਪਾਲ ਸਿੰਘ, ਸ੍ਰੀ ਵਿਕਰਮ ਸਿੰਗਲਾ ਸੁਪਰਡੈਂਟ, ਮਿਸ ਲਵਲੀਨ ਕੌਰ, ਸ੍ਰੀ ਕੁਲਵਿੰਦਰ ਸਿੰਘ ਹਾਜ਼ਰ ਸਨ।
Posted By Gaganjot Goyal