ਬਰਨਾਲਾ, 21 ਮਈ ( ਸੋਨੀ ਗੋਇਲ)


ਹਲਕਾ ਭਦੌੜ ਦੇ ਵਿਧਾਇਕ ਸ਼੍ਰੀ ਲਾਭ ਸਿੰਘ ਉੱਗੋਕੇ ਨੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।


ਸ਼੍ਰੀ ਉੱਗੋਕੇ ਨੇ ਹਲਕਾ ਭਦੌੜ ਵਿਖੇ ਚੱਲ ਰਹੇ ਪਾਣੀ ਅਤੇ ਸੀਵਰੇਜ, ਸੜਕਾਂ, ਪਾਰਕ ਅਤੇ ਖੇਡ ਮੈਦਾਨ ਬਣਾਉਣ ਦੇ ਕੰਮਾਂ, ਲਾਇਬ੍ਰੇਰੀਆਂ ਦੀ ਉਸਾਰੀ, ਮਨਰੇਗਾ ਭਵਨ ਦੀ ਉਸਾਰੀ ਆਦਿ ਬਾਰੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਭਦੌੜ ਖੇਤਰ ਵਿਚ ਹੇਠਾਂ ਪੈਂਦੇ ਸਾਰੇ ਵਿਕਾਸ ਕਾਰਜਾਂ ਦਾ ਕੰਮ ਸਮੇਂ ਸਿਰ ਅਤੇ ਮਿਆਰੀ ਤਰੀਕੇ ਨਾਲ ਨੇਪਰੇ ਚੜ੍ਹਿਆ ਜਾਵੇ।

ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਦੀ ਮੰਗ ਅਨੁਸਾਰ ਸਰਕਾਰੀ ਯੋਜਨਾਵਾਂ ਤਹਿਤ ਕੰਮ ਕੀਤਾ ਜਾਵੇ।


ਇਸ ਮੌਕੇ ਉਨ੍ਹਾਂ ਪਿੰਡ ਜੰਗੀਆਣਾ ਅਤੇ ਅਲਕੜਾ ਦੀ ਪੰਚਾਇਤੀ ਜ਼ਮੀਨ ਦਾ ਮਸਲਾ, ਸੰਧੂ ਕਲਾਂ ਵਿਖੇ ਸਥਿਤ ਛੱਪੜ ਨੂੰ ਥਾਪਰ ਮਾਡਲ ਦੀ ਤਰਜ ‘ਤੇ ਨਵਿਆਉਣ ਦਾ ਐਸਟੀਮੇਟ, ਨੈਣੇਵਾਲ ਵਿਖੇ ਖੇਡ ਮੈਦਾਨ ਲਈ ਜ਼ਮੀਨ, ਸ਼ਹਿਣਾ ਵਿਖੇ ਬਲਵੰਤ ਗੈਰੀ ਯਾਦਗਾਰੀ ਗੇਟ ਦੇ ਕੰਮ ਸਬੰਧੀ, ਜਗਜੀਤ I

ਉਰਾ ਵਾਟਰ ਵਰਕਸ ਟੈਂਕੀ ਦੇ ਕੰਮ ਸਬੰਧੀ, ਉੱਗੋਕੇ ਅਤੇ ਕੋਟਦੁੱਨਾ ਵਿਖੇ ਸੇਵਾ ਕੇਂਦਰ ਬਣਾਉਣ ਸਬੰਧੀ, ਪੱਖੋਂ ਕੈਂਚੀਆਂ ਵਿਖੇ ਨਾਲੀਆਂ ਬਣਾਉਣ ਸਬੰਧੀ, ਸੁਖਪੁਰਾ ਅਤੇ ਭੈਣੀ ਫੱਤਾ ਵਿਖੇ ਸਕੂਲਾਂ ਨੂੰ ਖੇਡ ਮੈਦਾਨ ਲਈ ਜ਼ਮੀਨ ਦੇਣ ਸਬੰਧੀ ਆਦਿ ਨੁਕਤਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਪਿੰਡ ਜੰਗੀਆਣਾ, ਘੁੰਨਸ, ਤਾਜੋਕੇ, ਉੱਗੋਕੇ, ਸੁਖਪੁਰਾ, ਦੀਪਗੜ੍ਹ, ਦਰਾਜ, ਧੌਲਾ, ਕਾਲੇਕੇ, ਧੂਰਕੋਟ, ਪੱਖੋਂ ਕਲਾਂ ਵਿਖੇ ਆਂਗਣਵਾੜੀ ਕੇਂਦਰਾਂ ਲਈ ਲੋੜੀਂਦੀ ਇਮਾਰਤਾਂ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ। Labh Singh Ugoke

Posted By SonyGoyal

Leave a Reply

Your email address will not be published. Required fields are marked *