ਬਰਨਾਲਾ, 26 ਫਰਵਰੀ ( ਮਨਿੰਦਰ ਸਿੰਘ )
ਪੰਜਾਬ ਹਿੱਤ ਦੀ ਸੋਚ ਰੱਖਣ ਵਾਲੇ ਹਰ ਆਗੂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ: ਸਿਮਰਨਜੀਤ ਸਿੰਘ ਮਾਨ
ਅਕਾਲੀ ਦਲ (ਬ) ਨੂੰ ਹਲਕੇ ਵਿੱਚ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂਕਿ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਦੋ ਵਾਰ ਪੰਚ ਰਹੇ ਸੀਨੀਅਰ ਆਗੂ ਮਿੱਠੂ ਸਿੰਘ ਮਹੰਤ ਨੇ ਬਾਦਲ ਦਲ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਹ ਐਲਾਨ ਉਨ੍ਹਾਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਕੀਤਾ, ਜਿਨ੍ਹਾਂ ਨੇ ਮਿੱਠੂ ਸਿੰਘ ਮਹੰਤ ਨੂੰ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕਰਦਿਆਂ ਸਿਰੋਪਾਓ ਪਹਿਨਾ ਕੇ ਸਨਮਾਨਿਤ ਵੀ ਕੀਤਾ।
ਸ. ਮਾਨ ਨੇ ਕਿਹਾ ਕਿ ਪੰਜਾਬ ਹਿੱਤ ਦੀ ਸੋਚ ਰੱਖਣ ਵਾਲੇ ਹਰ ਆਗੂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ ।
ਸ਼੍ਰੋਮਣ ੀ ਅਕਾਲੀ ਦਲ (ਅੰਮਿ੍ਤਸਰ) ਦੀ ਸੋਚ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਹੈ, ਜਿਸਦੇ ਲਈ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਮਿੱਠੂ ਸਿੰਘ ਮਹੰਤ ਨੇ ਕਿਹਾ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਵਿਕਾਸ ਕੰਮਾਂ ਅਤੇ ਪਾਰਲੀਮੈਂਟ ਵਿੱਚ ਲੋਕਾਂ ਦੀ ਉਠਾਈ ਜਾ ਰਹੀ ਆਵਾਜ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਲਗਭਗ ਸਾਰੀਆਂ ਪਾਰਟੀਆਂ ਆਪਣੇ ਸਿਆਸੀ ਸਟੈਂਡ ਨੂੰ ਗਵਾ ਚੁੱਕੀਆਂ ਹਨ, ਜਦੋਂਕਿ ਸਿਰਫ ਤੇ ਸਿਰਫ ਸ. ਸਿਮਰਨਜੀਤ ਸਿੰਘ ਮਾਨ ਹੀ ਅਜਿਹੇ ਆਗੂ ਹਨ, ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਲੋਕ ਹਿੱਤ ਵਾਲੇ ਸਟੈਂਡ ‘ਤੇ ਕਾਇਮ ਹਨ।
ਉਨ੍ਹਾਂ ਭਰੋਸਾ ਦੁਆਇਆ ਕਿ ਉਹ ਪਾਰਟੀ ਵੱਲੋਂ ਸੌਂਪੀ ਹਰ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਚੜ੍ਹਦੀ ਕਲਾਂ ਅਤੇ ਲੋਕ ਹਿੱਤਾਂ ਨੂੰ ਹਮੇਸ਼ਾ ਸਮਰਪਿਤ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਮੀਡੀਆ ਇੰਚਾਰਜ ਗੁਰਦਿੱਤ ਸਿੰਘ, ਮਲਕੀਤ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਗੁਰਮੇਲ ਸਿੰਘ ਬਾਠ, ਗੁਰਪ੍ਰੀਤ ਸਿੰਘ ਕਾਲੇਕੇ, ਅਜੈਬ ਸਿੰਘ ਕਾਲੇਕੇ, ਗੁਰਤੇਜ ਸਿੰਘ ਅਸਪਾਲ, ਰੁਪਿੰਦਰ ਸਿੰਘ ਧੌਲਾ, ਮੇਜਰ ਸਿੰਘ ਪੰਧੇਰ, ਗੁਰਪਿਆਰ ਸਿੰਘ ਬਾਠ ਸਮੇਤ ਹੋਰ ਆਗੂ ਵੀ ਹਾਜਰ ਸਨ।
Posted By SonyGoyal