ਬੁਢਲਾਡਾ 20 ਫਰਵਰੀ,ਜਗਤਾਰ ਸਿੰਘ ਹਾਕਮ ਵਾਲਾ,

ਭਾਕਿਯੂ ਡਕੌਂਦਾ ਵਲੋ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਡੀ ਐਸ ਪੀ ਬੁਢਲਾਡਾ ਦੇ ਚਲ ਰਿਹਾ ਪੱਕਾ ਮੋਰਚਾ 46ਵੇ ਦਿਨ ਵਿਚ ਸ਼ਾਮਲ ਹੋ ਗਿਆ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰੀ ,

ਲੋਕਾਂ ਤੇ ਧੱਕੇ ਸ਼ਾਹੀ ਪਿਛਲੀਆਂ ਸਰਕਾਰਾਂ ਵਾਂਗ ਹੀ ਹੋ ਰਹੀ ਹੈ ਜਿਸ ਦੀ ਉਦਾਹਰਨ ਕੁਲਰੀਆਂ ਦੇ ਆਬਾਦ ਕਾਰ ਕਿਸਾਨਾਂ ਦਾ ਜ਼ਮੀਨੀ ਮਸਲਾ ਹੈ ਜਮੀਨ ਤੇ 70 ਸਾਲ ਤੋਂ ਕਿਸਾਨ ਕਾਬਜ ਹਨ ,

ਗਿਰਦਾਵਰੀਆਂ ਕਿਸਾਨਾਂ ਦੇ ਨਾਮ ਹਨ , ਪਰ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਤਕਨੀਕੀ ਗਲਤੀ ਨੂੰ ਅਧਾਰ ਬਣਾ ਕੇ ਪੰਚਾਇਤ ,

ਭੂੰ ਮਾਫੀਆ ਇਸ ਜ਼ਮੀਨ ਨੂੰ ਹਥਿਆਉਣਾ ਚਾਹੁੰਦੇ ਹਨ ਪਰ ਜੱਥੇਬੰਦੀ ਕਿਸਾਨਾਂ ਦੀਆਂ ਜਮੀਨਾਂ ਦੀ ਰਾਖੀ ਕਰਨ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜੀ ਹੈ ,

ਇਸ ਸਮੇ ਮੱਖਣ ਸਿੰਘ ਭੈਣੀ ਬਾਘਾ ਨੇ ਹਰਿਆਣਾ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਜਬਰੀ ਰੋਕਿਆ ਗਿਆ ਹੈ,

ਲੋਕਰਾਜ ਵਿਚ ਅਜਿਹਾ ਵਰਤਾਓ ਕਰਨਾ ਲੋਕਰਾਜ ਦੇ ਮੱਥੇ ਤੇ ਕਲੰਕ ਹੈ ਇਸ ਲਈ ਸਰਕਾਰ ਓਹਨਾਂ ਦੀ ਗੱਲ ਸੁਣੇ ਜਾਂ ਓਹਨਾ ਨੂੰ ਦਿੱਲੀ ਜਾਣ ਦਿੱਤਾ ਜਾਵੇ ਇਸ ਸਮੇ ਮੋਹਿੰਦਰ ਸਿੰਘ ਦਿਆਲਪੁਰਾ ਬਲਵਿੰਦਰ ਸ਼ਰਮਾ,ਦੇਵੀ ਰਾਮ,ਜਗਦੇਵ ਸਿੰਘ ਕੋਟਲੀ,ਬਲਜੀਤ ਸਿੰਘ ਭੈਣੀ ਬਾਘਾ,ਸਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ,ਤਰਨਜੀਤ ਸਿੰਘ ਮੰਦਰਾਂ, ਲੀਲਾ ਸਿੰਘ ਮੂਸਾ,ਜੀਵਨ ਸਿੰਘ ਹਸਨਪੁਰ , ਪਾਲਾ ਸਿੰਘ ਕੁਲਰੀਆਂ, ਗੱਗੀ ਸਿੰਘ ਚਕੇਰੀਆਂ ਨੇ ਸਬੋਧਨ ਕੀਤਾ

Posted By SonyGoyal

Leave a Reply

Your email address will not be published. Required fields are marked *