ਬਰਨਾਲਾ 9 ਮਈ (ਹਰੀਸ਼ ਗੋਇਲ) 

ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਵੰਡੇ ਲੱਡੂ 

ਭਾਰਤੀ ਜਨਤਾ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਅਰਵਿੰਦ ਖੰਨਾ ਨੂੰ ਪਾਰਟੀ ਟਿਕਟ ਦੇਣ ਤੇ ਸਮੁੱਚੇ ਹਲਕੇ ਚ ਅਤਿਅੰਤ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।

ਜਦੋਂ ਟਿਕਟ ਮਿਲਣ ਦੀ ਖ਼ਬਰ ਲੋਕਾਂ ਤੱਕ ਪਹੁੰਚੀ ਤਾਂ ਉਹ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਦਿਖਾਈ ਦਿੱਤੇ ਅਤੇ ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ  ਕਿਹਾ ਕਿ ਲੋਕਾਂ ਚ ਪਾਈ ਜਾ ਰਹੀ ਖੁਸ਼ੀ ਅਤੇ ਉਤਸ਼ਾਹ ਨੂੰ ਵੇਖਦਿਆਂ ਭਾਜਪਾ ਆਗੂ ਅਰਵਿੰਦ ਖੰਨਾ ਦੀ ਜਿੱਤ ਯਕੀਨੀ ਜਾਪ ਰਹੀ ਹੈ।

ਇਹ ਵਰਨਣਯੋਗ ਹੈ ਕਿ ਸਾਬਕਾ ਵਿਧਾਇਕ ਅਤੇ ਉੱਘੇ ਸਮਾਜ ਸੇਵੀ ਅਰਵਿੰਦ ਖੰਨਾ ਪਹਿਲਾਂ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ  ਚੋਣ ਲੜ ਚੁੱਕੇ ਹਨ।

ਅਰਵਿੰਦ ਖੰਨਾ ਦਾ ਸੰਗਰੂਰ ਲੋਕ ਸਭਾ ਹਲਕੇ ਚ ਚੋਖਾ ਜਨ ਆਧਾਰ ਹੈ, ਕਿਉਂਕਿ ਅਰਵਿੰਦ  ਖੰਨਾ ਨੇ ਆਪਣੇ ਐਨ ਜੀ ਓ ਉਮੀਦ ਖੰਨਾ ਫਾਊਂਡੇਸ਼ਨ ਰਾਹੀਂ ਵਿਸ਼ੇਸ਼ ਤੌਰ ਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੀ ਸੇਵਾ ਕੀਤੀ ਹੈ।

ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ , ਹਲਕਾ ਇੰਚਾਰਜ਼ ਧੀਰਜ ਕੁਮਾਰ ਦੱਧਾਹੂਰ , ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਹਰਿੰਦਰ ਸਿੰਘ ਸਿੱਧੂ ਜਿਲਾ ਮੀਤ ਪ੍ਰਧਾਨ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਰਮਨ ਜਵੰਧਾ, ਸਾਬਕਾ ਸਰਪੰਚ ਅਤੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਹੈਪੀ ਠੀਕਰੀਵਾਲਾ, ਸੋਹਣ ਮਿੱਤਲ,  ਪ੍ਰੇਮ ਪ੍ਰੀਤਮ, ਮੰਗਲ ਦੇਵ ਸ਼ਰਮਾ, ਹਲਕਾ ਬਰਨਾਲਾ ਦੇ ਇੰਚਾਰਜ ਧੀਰਜ  ਦਧਾਹੂਰ, ਪ੍ਰਵੀਨ ਬਾਂਸਲ, ਜਗਸੀਰ ਸਿੰਘ ਕੁਰੜ, ਸਰਬਜੀਤ ਸਿੰਘ, ਹਰਵਿੰਦਰ ਕੌਰ, ਰਜਿੰਦਰ ਉੱਪਲ , ਸ਼ਮਸ਼ੇਰ ਭੰਡਾਰੀ , ਧਰਮ ਸਿੰਘ ਫੌਜੀ ਜਿਲ੍ਹਾ ਪ੍ਰਧਾਨ ਐਸ ਸੀ. ਮੋਰਚਾ, ਜਸਬੀਰ ਸਿੰਘ ਗੱਖੀ ਜ਼ਿਲ੍ਹਾ ਪ੍ਰਧਾਨ ਓਬੀਸੀ ਮੋਰਚਾ,  ਕੁਲਦੀਪ ਮਿੱਤਲ. ਮੋਨੂੰ ਗੋਇਲ ਆਦਿ ਨੇ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਦਾ ਅਹਿਦ ਲਿਆ।

ਅਰਵਿੰਦ ਖੰਨਾ ਨੂੰ ਟਿਕਟ ਮਿਲਣ ਦੀ ਖੁਸ਼ੀ ਚ ਜਗ੍ਹਾ ਜਗ੍ਹਾ ਢੋਲ ਵਜਾ ਕੇ ਲੱਡੂ ਵੰਡੇ ਗਏ ਅਤੇ ਬਰਨਾਲਾ ਸ਼ਹਿਰ ਵਿਖੇ ਹਲਕਾ ਇੰਚਾਰਜ ਧੀਰਜ ਦੱਧਾਹੂਰ ਦੀ ਦੁਕਾਨ ਤੇ ਫਰਵਾਹੀ ਬਾਜ਼ਾਰ ਵਿਖੇ ਭਾਜਪਾ ਕਾਰਕੁੰਨਾਂ ਵੱਲੋਂ ਲੱਡੂ ਵੰਡਣ ਉਪਰੰਤ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਜਲਦੀ ਹੀ ਹਲਕੇ ਦਾ ਤੁਫ਼ਾਨੀ ਦੌਰਾ ਕਰਕੇ ਲੋਕਾਂ ਦਾ ਆਸ਼ੀਰਵਾਦ ਲੈਣਗੇ।

Posted By SonyGoyal

Leave a Reply

Your email address will not be published. Required fields are marked *