ਸੁਨਾਮ ਊਧਮ ਸਿੰਘ ਵਾਲਾ ਰਾਜੂ ਸਿੰਗਲਾ

ਮਨੁੱਖਤਾ ਦੀ ਭਲਾਈ ਲਈ ਅਰੋੜਵੰਸ਼ ਖੱਤਰੀ ਸਭਾ ਸੁਨਾਮ ਵੱਲੋ ਪ੍ਰਧਾਨ ਸੁਰਿੰਦਰ ਪਾਲ ਪਰੁਥੀ ਦੀ ਅਗਵਾਈ ਦੇ ਵਿੱਚ ਅਰੋੜਵੰਸ਼ ਪਰਿਵਾਰ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ

ਅਪਰੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਕੈਬਨਟ ਮੰਤਰੀ ਅਮਨ ਅਰੋੜਾ ਜੀ ਦੀ ਮਾਤਾ ਪਰਮੇਸ਼ਵਰੀ ਦੇਵੀ ਵੱਲੋਂ ਕੀਤਾ ਗਿਆ ਸੀ ਤੇ ਇਸ ਕੈਂਪ ਦੇ ਵਿੱਚ 350 ਦੇ ਕਰੀਬ ਲੋਕਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਅੱਜ ਅਰੋਡ਼ਵੰਸ਼ ਖੱਤਰੀ ਸਭਾ ਦੇ ਪ੍ਰਧਾਨ ਸ੍ਰੀ ਸੁਰਿੰਦਰ ਪਾਲ ਪਰੂਥੀ, ਰਮੇਸ਼ ਗੈਰਾ ਅਤੇ ਵਿਨੋਦ ਕੁਮਾਰ ਵੱਲੋਂ 40 ਦੇ ਕਰੀਬ ਮਰੀਜ਼ਾਂ ਦਾ ਲੁਧਿਆਣੇ ਤੋਂ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਵਿਖੇ ਲਿਆਉਦਾ ਗਿਆ ਇਸ ਮੌਕੇ ਸਭਾ ਦੇ ਪ੍ਰਧਾਨ ਸੁਰਿੰਦਰ ਲਾਲ ਪਾਰੂਥੀ ਨੇ ਕਿਹਾ ਕਿ ਖੱਤਰੀ ਸਭਾ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ।

ਉਹਨਾਂ ਨੇ ਦੱਸਿਆ ਕਿ 60 ਦੇ ਕਰੀਬ ਹੋਰ ਮਰੀਜ਼ਾਂ ਦਾ ਵੀ ਆਪਰੇਸ਼ਨ ਕਰਵਾਇਆ ਜਾਵੇਗਾ।

ਉਨਾਂ ਦੀ ਸਭਾ ਵੱਲੋਂ ਸਾਰਾ ਦਵਾਈਆਂ, ਆਣ ਜਾਣ ਦਾ ਖਰਚਾ ਅਤੇ ਐਣਕਾ ਤੱਕ ਵੀ ਦਿੱਤੀਆਂ ਜਾਣਗੀਆਂ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਭਾ ਦੇ ਵਧੀਕ ਸਕੱਤਰ ਸ੍ਰੀ ਮੁਕੇਸ਼ ਜਨੇਜਾ, ਮੈਡਮ ਕਾਤਾਂ ਪੱਪਾ, ਸੁਦੇਸ਼ ਗੁਗਨਾਨੀ, ਊਸ਼ਾ ਟੱਕਰ, ਬੀਨੂ ਰਾਣੀ ,ਮਦਨ ਲਾਲ ਪੋਪਲੀ, ਪ੍ਰੇਮ ਗੁਗਨਾਨੀ, ਕ੍ਰਿਸ਼ਨ ਬੱਤਰਾ, ਰਮੇਸ਼ ਗੇਰਾ, ਅਮਿਤ ਕੌਸ਼ਲ, ਰਜਿੰਦਰ ਸ਼ਾਹ, ਵਿਨੋਦ ਵਰਮਾ, ਤਰੁਣਦੀਪ, ਅਮਰ ਨਾਗਪਾਲ, ਡਾ. ਸੁਭਾਸ਼, ਸ਼ਿਆਮ ਲਾਲ ਟੁਟੇਜਾ, ਗਿਰਧਾਰੀ ਲਾਲ, ਸ਼ਿਆਮ ਸਿੰਘ ਫੌਜੀ, ਜਗਦੀਸ਼ ਨਾਗਪਾਲ, ਮੁਕੇਸ਼ ਨਾਗਪਾਲ, ਕਮਲ ਭਟੇਜਾ ਆਦਿ ਹਾਜ਼ਰ ਸਨ।

ਕੈਂਪਸ਼ਨ. ਮਰੀਜਾਂ ਦਾ ਕਰਵਾਇਆ ਗਿਆ ਓਪਰੇਸ਼ਨ.

Posted By SonyGoyal

Leave a Reply

Your email address will not be published. Required fields are marked *