ਅੰਮ੍ਰਿਤਸਰ 04 ਅਪ੍ਰੈਲ ( ਯੂਨੀਵਿਜ਼ਨ ਨਿਊਜ਼ ਇੰਡੀਆ )
ਖ਼ਾਸਾ ਵਿਖੇ ਸਿਫ਼ਤੀਂ ਰਾਈਸ ਮਿੱਲ ’ਚ ਕਾਰੋਬਾਰੀਆਂ ਨਾਲ ਭਾਰਤ ਦੀ ਗਲੋਬਲ ਤਰੱਕੀ ਅਤੇ ਅੰਮ੍ਰਿਤਸਰ ਵਪਾਰ ਗਲਿਆਰੇ ਬਾਰੇ ਚਰਚਾ ਕੀਤੀ ਗਈ।
ਸ. ਤਰਨਜੀਤ ਸਿੰਘ ਸੰਧੂ ’ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਵੱਡੀਆਂ ਆਸਾਂ ਉਮੀਦਾਂ ਹਨ; ਅਰਵਿੰਦਰ ਪਾਲ ਸਿੰਘ, ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ’ਚ ਗੁਰੂ ਸਾਹਿਬਾਨ ਨੇ ਵਪਾਰ ਅਤੇ ਲਘੂ ਉਦਯੋਗ ਨੂੰ ਸਥਾਪਿਤ ਕੀਤਾ ਸੀ।
ਅਜ਼ਾਦੀ ਤੋਂ ਪਹਿਲਾਂ ਉਦਯੋਗਿਕ ਖੇਤਰ ’ਚ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਸੀ ਜੋ ਹੁਣ ਬਹੁਤ ਪਿੱਛੇ ਚਲਾ ਗਿਆ ਹੈ।
ਹੁਣ ਇਸ ਨੂੰ ਠੋਸ ਨੀਤੀਆਂ ਰਾਹੀਂ ਮੁੜ ਸਥਾਪਿਤ ਕੀਤਾ ਜਾਵੇਗਾ। ਸਾਨੂੰ ਇਕੱਠੇ ਹੋ ਕੇ ਅੱਗੇ ਆਉਣਾ ਹੋਵੇਗਾ।
ਸ. ਤਰਨਜੀਤ ਸਿੰਘ ਸੰਧੂ ਖ਼ਾਸਾ ਵਿਖੇ ਸਿਫ਼ਤੀਂ ਰਾਈਸ ਮਿੱਲ ’ਚ ਕਾਰੋਬਾਰੀਆਂ ਦੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਜਿੱਥੇ ਉਨ੍ਹਾਂ ਭਾਰਤ ਦੀ ਗਲੋਬਲ ਤਰੱਕੀ ਅਤੇ ਅੰਮ੍ਰਿਤਸਰ ਵਪਾਰ ਗਲਿਆਰੇ ਬਾਰੇ ਚਰਚਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਬਹੁ ਕੌਮੀ ਵਿਦੇਸ਼ੀ ਕੰਪਨੀਆਂ ਅੰਮ੍ਰਿਤਸਰ ਵਿੱਚ ਆਪਣੇ ਪ੍ਰੋਜੈਕਟ ਲਗਾਉਣ ਲਈ ਤਿਆਰ ਬੈਠੀਆਂ ਹਨ, ਜਿਸ ਦਾ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਫ਼ਾਇਦਾ ਦਵਾ ਕੇ ਗੁਰੂ ਨਗਰੀ ਨੂੰ ਹਰ ਪੱਖ ਤੋਂ ਵਧੀਆ ਤਰੀਕੇ ਨਾਲ ਵਿਕਸਤ ਅਤੇ ਖ਼ੁਸ਼ਹਾਲ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਨੇ ਕਿਹਾ ਕਿ ਖੇਤੀ ਤੋਂ ਬਾਅਦ ਉਦਯੋਗ ਖੇਤਰ ਹੀ ਹੈ ਜੋ ਲੋਕਾਂ ਨੂੰ ਵੱਧ ਰੁਜ਼ਗਾਰ ਦੇ ਸਕਦੀ ਹੈ।
ਅੰਮ੍ਰਿਤਸਰ ਦੀ ਆਬਾਦੀ ਦਾ 45 % ਨੌਜਵਾਨ ਹਨ।
ਇਸ ਸ਼ਕਤੀ ਨੂੰ ਸਹੀ ਦਿਸ਼ਾ ਵਿਚ ਉਪਯੋਗ ਕੀਤਾ ਜਾਵੇ ਤਾਂ ਸਭ ਕੁਝ ਸੰਭਵ ਹੈ।
ਉਨ੍ਹਾਂ ਨਵੀਨ ਤਕਨੀਕ ਵਾਲੀ ਵਿਸ਼ਵ ਪੱਧਰੀ ਸਿੱਖਿਆ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧ ਹੁਣ ਭਾਈਵਾਲੀ ’ਚ ਤਬਦੀਲ ਹੋ ਗਿਆ ਹੈ।
ਅੱਜ ਦੇਹਾਂ ਦੇਸ਼ਾਂ ਵਿਚ ਵਪਾਰ, ਉਦਯੋਗ, ਸਾਇੰਸ ਐਡ ਟੈਕਨਾਲੋਜੀ ਅਤੇ ਫ਼ੌਜੀ ਸਨਅਤ ’ਚ ਵੀ ਭਾਈਵਾਲੀ ਹੈ।
ਅਮਰੀਕੀ ਕੰਪਨੀਆਂ ਭਾਰਤ ’ਚ ਨਿਵੇਸ਼ ਕਰ ਰਹੀਆਂ ਹਨ, ਪਰ ਨਿਵੇਸ਼ ਅੰਮ੍ਰਿਤਸਰ ਵੀ ਕਰਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਪਹਿਲਾਂ ਸਭ ਕੁਝ ਸੀ, ਹੁਣ ਵੀ ਸਾਡੇ ਕੋਲ ਬਹੁਤ ਅਵਸਰ ਹਨ, ਸ਼ਹਿਰ ਦੀ ਉਦਯੋਗਿਕ ਸ਼ਾਨ ਮੁੜ ਬਹਾਰ ਕਰਾਇਆ ਜਾਵੇਗਾ।
ਅੰਮ੍ਰਿਤਸਰ ਦੇ ਇਲਾਕੇ ‘ਚ ਵਪਾਰ ਅਤੇ ਸਨਅਤਾਂ ਦੀ ਤਰੱਕੀ ਲਈ ਅਨੇਕਾਂ ਅਵਸਰ ਮੌਜੂਦ ਹਨ।
ਉਹਨਾਂ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਦੇ ਅਵਸਰ ਦਾ ਫ਼ਾਇਦਾ ਲੈਂਦਿਆਂ ਵਪਾਰ ਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਕਾਰੋਬਾਰ ਨੂੰ ਵਿਸਥਾਰ ਦੇਣ ’ਚ ਮਦਦ ਕਰਨ, ਮਾਲੀਆ ਵਧਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਕੰਪਨੀਆਂ ਲਈ ਮਾਰਜਿਨ ਵਧਾਉਣ ਦੀ ਪੇਸ਼ਕਸ਼ ਕੀਤੀ।
ਉਨ੍ਹਾਂ ਅਮਰੀਕਨ ਕੌਂਸਲੇਟ ਖੋਲ੍ਹਣ ਅਤੇ ਅੰਮ੍ਰਿਤਸਰ ਦਾ ਅਮਰੀਕਾ ਨਾਲ ਸਿੱਧਾ ਸੰਬੰਧ ਸਥਾਪਿਤ ਕਰਨ ਦੀ ਗਲ ਕਹੀ।
ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਕਾਰਗੋ ਦੀ ਪੂਰੀ ਸਮਰੱਥਾ ਦਾ ਲਾਭ ਲਿਆ ਜਾਵੇਗਾ।
ਇੱਥੋਂ ਫਲ਼ ਅਤੇ ਸਬਜ਼ੀਆਂ ਖਾੜੀ ਅਤੇ ਹੋਰ ਦੇਸ਼ਾਂ ਵਿਚ ਸਪਲਾਈ ਕਰਦਿਆਂ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨੀ ਵਧਾਈ ਜਾ ਸਕਦੀ ਹੈ।
ਇੱਥੋਂ ਦੀਆਂ ਸਭਿਆਚਾਰਕ ਵਸਤਾਂ ਫੁਲਕਾਰੀ, ਪੰਜਾਬੀ ਜੁੱਤੀਆਂ, ਗਹਿਣਿਆਂ ਦੀ ਪ੍ਰਵਾਸੀ ਪੰਜਾਬੀਆਂ ’ਚ ਬਹੁਤ ਮੰਗ ਹੈ, ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਤਸਕਰੀ ਅਤੇ ਨਸ਼ੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸ਼ਾਮਿਲ ਅਨਸਰਾਂ ਨੂੰ ਹਰ ਸੰਭਵ ਕਾਨੂੰਨੀ ਤਰੀਕੇ ਨਾਲ ਸਖ਼ਤ ਸਜਾਵਾਂ ਦਿਵਾ ਕੇ ਰੋਕਿਆ ਜਾਵੇਗਾ।
ਇਸ ਮੌਕੇ ਮੇਜ਼ਬਾਨ ਅਤੇ ਅੰਮ੍ਰਿਤਸਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ, ਭਾਜਪਾ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਚੰਦਰ ਸ਼ੇਖਰ ਸ਼ਰਮਾ, ਸੰਜੀਵ ਚੱਢਾ ਮੋਨੂੰ ਅਤੇ ਰਜਿੰਦਰ ਸਲਵਾਨ ਨੇ ਕਿਹਾ ਕਿ ਪਹਿਲਾਂ ਚੁਣਿਆ ਗਿਆ ਸਾਂਸਦ ਜੋ ਜਿੱਤ ਕੇ ਵੀ ਆਪਣੀ ਕਾਂਗਰਸ ਸਰਕਾਰ ਦੌਰਾਨ ਅੰਮ੍ਰਿਤਸਰ ਲਈ ਕੁੱਝ ਨਾ ਕਰਵਾ ਸਕੇ ਹੋਣ, ਜੇਕਰ ਅੰਮ੍ਰਿਤਸਰ ਲਈ ਸਤ ਸਾਲਾਂ ਵਿੱਚ ਕੁੱਝ ਅਜਿਹਾ ਕਰਵਾਇਆ ਹੁੰਦਾ ਤਾਂ ਉਹ ਦਿਸਦਾ, ਜਾਂ ਉਹ ਆਪ ਦੇ ਮੰਤਰੀ ਜੋ ਦਾਅਵੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕਰ ਰਹੇ ਹਨ, ਪਰ ਜ਼ਮੀਨੀ ਪੱਧਰ ਤੇ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੁੰਗ ਢਾਬ ਡਰੇਨ ਤੋਂ ਭਗਤਾਂ ਵਾਲਾ ਡੰਪ ਦੇ ਮਸਲੇ ਹੋਣ, ਸੂਬਾ ਸਰਕਾਰ ਦੀ ਅਣਗਹਿਲੀ ਨਾਲ ਲਟਕੇ ਹਾਰਟੀਕਲਚਰ ਇੰਸਟੀਚਿਊਟ ਦਾ ਕੇਂਦਰੀ ਪ੍ਰੋਜੈਕਟ ਹੋਵੇ, ਸਪੋਰਟਸ ਕੰਪਲੈਕਸ ਹੋਵੇ ਜਾਂ ਹੋਰ ਵਾਅਦੇ, ਦਾਅਵੇ ਕੀਤੇ ਹੋਣ, ਸਭ ਮਸਲੇ ਇੰਝ ਹੀ ਖੜ੍ਹੇ ਹਨ। ਜੇਕਰ ਅੱਜ ਅੰਮ੍ਰਿਤਸਰ ਵਿੱਚ ਜੋ ਵੱਡੇ ਪ੍ਰੋਜੈਕਟ ਚੱਲ ਰਹੇ ਹਨ, ਇਹ
ਸਾਰੇ ਕੇਂਦਰ ਸਰਕਾਰ ਦੇ ਹੀ ਪ੍ਰੋਜੈਕਟ ਹਨ। ਇਹ ਸਾਰੇ ਕੇਂਦਰੀ ਪ੍ਰੋਜੈਕਟ ਲੋਕਾਂ ਦੇ ਸਾਹਮਣੇ ਤੇਜ਼ੀ ਨਾਲ ਆਕਾਰ ਲੈ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਵਿਸ਼ੇਸ਼ ਕਰ ਕੇ ਗੁਰੂ ਨਗਰੀ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਏਜੰਡੇ ਨੂੰ ਲੈ ਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਚੋਣ ਮੈਦਾਨ ਵਿਚ ਉੱਤਰੇ ਸ. ਤਰਨਜੀਤ ਸਿੰਘ ਸੰਧੂ ’ਤੇ ਲੋਕਾਂ ਦੀਆਂ ਆਸਾਂ ਉਮੀਦਾਂ ਹਨ।
Posted By SonyGoyal