ਸਹਿਣਾ ਭਦੋੜ 18 ਜੁਲਾਈ (ਅਵਤਾਰ ਚੀਮਾ) ਥਾਣਾ ਸ਼ਹਿਣਾ ਤੋਂ ਬਦਲ ਕੇ ਆਏ ਨਵ ਨਿਯੁਕਤ ਸਬ ਇੰਸਪੈਕਟਰ ਅੰਮ੍ਰਿਤ ਸਿੰਘ ਨੇ ਥਾਣਾ ਭਦੌੜ ਦਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ, ਥਾਣਾ ਭਦੌੜ ਦੇ ਮੁੱਖੀ ਸੇਰਵਿੰਦਰ ਸਿੰਘ ਦਾ ਬਰਨਾਲਾ ਵਿਖੇ ਤਬਾਦਲਾ ਹੋ ਗਿਆ ਹੈ

ਸਬ ਇੰਸਪੈਕਟਰ ਅੰਮ੍ਰਿਤ ਸਿੰਘ ਨੇ ਪਹਿਲੀ ਮੀਟਿੰਗ ਵਿੱਚ ਹੀ ਕਿਹਾ ਕਿ ਸੰਦੀਪ ਮਲਿਕ ਐਸ ਐਸ ਪੀ ਬਰਨਾਲਾ ਅਤੇ ਮਾਨਵਜੀਤ ਸਿੰਘ ਡੀ ਐਸ਼ ਪੀ ਤਪਾ ਮੰਡੀ ਦੀ ਅਗਵਾਈ ਵਿੱਚ ਜਿੱਥੇ ਨਸ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਉਥੇ ਹੀ ਬੁਲਟਾ ਦੇ ਪਟਾਕੇ ਮਾਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ 18 ਸਾਲ ਤੋਂ ਘੱਟ ਉਮਰ ਦੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਵੇਗੀ।