ਰਾਜੂ ਸਿੰਗਲਾ ਸਨਾਮ

ਰਾਜਨੀਤਕ, ਸਮਾਜਿਕ ਅਤੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਵਾਲਾ ਵਿਅਕਤੀ ਰਾਜਨ ਸਿੰਗਲਾ

ਰਾਜਨੀਤਕ, ਸਮਾਜਿਕ ਅਤੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਨਿਭਾ ਸਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।

ਸਾਰੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਦੀ ਗੁੜਤੀ ਸਾਨੂੰ ਆਪਣੇ ਮਾਪਿਆਂ ਅਤੇ ਪਰਿਵਾਰਿਕ ਮਾਹੌਲ ਤੋਂ ਹੀ ਮਿਲਦੀ ਹੈ।

ਕਿਉਂਕਿ ਮਾਪਿਆਂ ਵੱਲੋਂ ਦਿੱਤੇ ਗਏ ਸੰਸਕਾਰ ਹੀ ਸਾਨੂੰ ਸਾਰੀ ਉਮਰ ਚੇਤੇ ਰਹਿੰਦੇ ਹਨ ਅਤੇ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ।


ਪਿਤਾ ਸਵਰਗੀ ਸੁਰੇਸ਼ ਸਿੰਗਲਾ ਅਤੇ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਦੇ ਘਰ ਹੁਣ ਤੋਂ ਲਗਭਗ 44 ਸਾਲ ਪਹਿਲਾਂ ਜਨਮ ਲੈਣ ਵਾਲੇ ਰਾਜਨ ਸਿੰਗਲਾ ਆਪਣੇ ਮਾਪਿਆਂ ਵੱਲੋਂ ਦਿੱਤੀ ਗਈ ਗੁੜਤੀ ਕਾਰਨ ਹੀ ਪਰਿਵਾਰਿਕ ਅਤੇ ਸਮਾਜਿਕ ਜਿੰਮੇਵਾਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਅ ਰਹੇ ਹਨ।

ਮਾਪਿਆਂ ਵੱਲੋਂ ਮਿਲੀ ਸੇਧ ਕਾਰਨ ਹੀ ਸਮਾਜਿਕ ਖੇਤਰ ਵਿੱਚ ਵਿਚਰਦੇ ਹੋਏ ਰਾਜਨ ਸਿੰਗਲਾ ਰੋਟਰੀ ਕਲੱਬ ਸੁਨਾਮ, ਇੰਡਸਟਰੀ ਚੈਂਬਰ ਬਲਾਕ ਸੁਨਾਮ, ਆੜਤੀ ਐਸੋਸੀਏਸ਼ਨ ਸੁਨਾਮ, ਸਟੇਟ ਫੈਮਿਲੀ ਜੋਨ ਦੇ ਸਾਬਕਾ ਪ੍ਰਧਾਨ, ਭਾਰਤ ਵਿਕਾਸ ਪਰੀਸ਼ਦ, ਦੀ ਸੰਗਰੂਰ ਡਿਸਟਰਿਕਟ ਰਾਈਸ ਮਿਲਜ ਐਸੋਸੀਏਸ਼ਨ ਦਾ ਜਿਲ੍ਹਾ ਕੈਸ਼ੀਅਰ, ਰੋਟਰੀ ਡਿਸਟਰਿਕਟ-3090 ਦਾ ਐਗਜੀਕਿਊਟਿਵ ਮੈਂਬਰ ਆਦਿ ਸੰਸਥਾਵਾਂ ਵਿੱਚ ਵੱਖ ਵੱਖ ਜਿੰਮੇਵਾਰੀਆਂ ਨਿਭਾਅ ਰਹੇ ਹਨ।


ਇਸ ਦੇ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਗਈਆਂ ਜਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾਉਂਦੇ ਹੋਏ ਰਾਜਨੀਤਿਕ ਪਾਰਟੀਆਂ ਵਿੱਚ ਵੀ ਆਪਣੀ ਛਾਪ ਛੱਡਦੇ ਆ ਰਹੇ ਹਨ।

ਰਾਜਨੀਤਿਕ ਅਤੇ ਸਮਾਜਿਕ ਜਿੰਮੇਵਾਰੀਆਂ ਦੇ ਨਾਲ-ਨਾਲ ਆਪਣੀ ਮਾਤਾ ਸ਼੍ਰੀਮਤੀ ਦਰਸ਼ਨਾ ਦੇਵੀ ਅਤੇ ਭਰਾ ਰਾਜੀਵ ਸਿੰਗਲਾ ਦੇ ਸਹਿਯੋਗ ਨਾਲ ਜਿੱਥੇ ਆੜਤ ਦੀ ਦੁਕਾਨ, ਕਰਿਆਨਾ ਹੌਲਸੇਲ ਦੀ ਦੁਕਾਨ ਅਤੇ ਸ਼ੈਲਰ ਨੂੰ ਬਖੂਬੀ ਸੰਭਾਲ ਰਹੇ ਹਨ, ਉੱਥੇ ਹੀ ਆਪਣੀ ਪਤਨੀ ਨੀਲਮ ਸਿੰਗਲਾ, ਬੇਟੀ ਜਸ਼ਿਕਾ ਸਿੰਗਲਾ ਅਤੇ ਬੇਟਾ ਕਵਿਸ਼ ਸਿੰਗਲਾ ਦੀਆਂ ਜਰੂਰਤਾਂ ਨੂੰ ਵੀ ਇੱਕ ਜਿੰਮੇਵਾਰ ਪਤੀ ਅਤੇ ਪਿਤਾ ਦੇ ਰੂਪ ਵਿੱਚ ਪੂਰਾ ਕਰ ਰਹੇ ਹਨ।

ਬਹੁਮੁਖੀ ਪ੍ਰਤਿਭਾ ਦੇ ਧਾਰਨੀ ਰਾਜਨ ਸਿੰਗਲਾ ਦੇ ਅੱਜ ਜਨਮ ਦਿਨ ਮੌਕੇ ਜਿੱਥੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਜਨਮਦਿਨ ਦੀਆਂ ਵਧਾਈਆਂ ਸ਼ੁਭਚਿੰਤਕਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਉਹਨਾਂ ਦੇ ਦੋਸਤਾਂ- ਮਿੱਤਰਾਂ ਵੱਲੋਂ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮਿਲੀ ਹੋਈ ਹਰ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਪਰਮਾਤਮਾ ਉਨ੍ਹਾਂ ਨੂੰ ਤਾਕਤ ਬਖਸ਼ੇ।

Posted By SonyGoyal

Leave a Reply

Your email address will not be published. Required fields are marked *