ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਹੀ ਬਾਲ ਵਿਕਾਸ ਵਿਭਾਗ ਦੇ ਮੰਤਰੀ ਦੇ ਨਾਮ ਦਾ ਦਿੱਤਾ ਮੰਗ ਪੱਤਰ
ਬਰਨਾਲਾ 27 ਮਈ ਮਨਿੰਦਰ ਸਿੰਘ, 27 ਮਈ ਜਿਸ ਦਿਨ ਜ਼ਿਲਾ ਬਰਨਾਲਾ ਚ ਲੋਕ ਸਭਾ ਹਲਕਾ ਸੰਗਰੂਰ ਤੋਂ ਐਲਾਨੇ ਗਏ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਪੱਖ ਵਿੱਚ ਰੋਡ ਸ਼ੋ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ ਉਸੇ ਦਿਨ ਹੀ ਆਂਗਣਵਾੜੀ ਵਰਕਰਾਂ ਨੇ ਰੋਸ ਮੁਜ਼ਾਰਾ ਕਰਦੇ ਹੋਏ ਮੀਤ ਹੇਅਰ ਦੀ ਕੋਠੀ ਨੂੰ ਘੇਰਾ ਪਾ ਕੇ ਬੈਠ ਗਏ।
ਵਰਕਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀਆਂ ਉਹਨਾਂ ਦੀਆਂ ਮੈਡੀਕਲ ਛੁੱਟੀਆਂ ਕੱਟਣ ਦਾ ਐਲਾਨ ਕੀਤਾ ਗਿਆ ਹੈ ਉਹ ਉਸਦਾ ਸਖਤ ਵਿਰੋਧ ਕਰਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਆਂਗਣਵਾੜੀ ਵਰਕਰ ਚੁਣਨ ਦੀ ਪ੍ਰਧਾਨ ਦਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 27000 ਆਂਗਣਵਾੜੀ ਵਰਕਰ ਹਨ ਪਰ ਸਰਕਾਰੀ ਇਮਾਰਤਾਂ ਸਿਰਫ ਅੱਠ ਦੇ ਕਰੀਬ ਹਨ ਅਤੇ 19 ਆਂਗਣ ਵਾਲੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਧਰੇ ਵੀ ਥਾਂ ਨਹੀਂ ਹੈ। ਆਂਗਣਵਾੜੀ ਸੈਂਟਰ ਵੀ ਕਡਮ ਹੋ ਚੁੱਕੇ ਹਨ ਧਰਮਸ਼ਾਲਾਵਾਂ ਵਿੱਚ ਚਲਾਏ ਜਾ ਰਹੇ ਹਨ। ਇੱਕ ਆਂਗਣਵਾੜੀ ਸੈਂਟਰ ਵਿੱਚ ਕਈ ਵਰਕਰ ਤੇ ਹੈਲਪਰ ਬੈਠਦੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਰਕਰਾਂ ਦੇ ਇਕੱਠੇ ਬੈਠਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਵਰਕਰਾਂ ਨੇ ਕਿਹਾ ਕਿ ਜੇਕਰ ਜਗ੍ਹਾ ਹੀ ਨਹੀਂ ਹੋਵੇਗੀ ਤਾਂ ਉਹ ਕਿੱਥੇ ਜਾਣਗੇ। ਵਰਕਰਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਉਹ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨਗੇ। ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ ਉਹਨਾਂ ਵੱਲੋਂ ਇੱਕ ਮੰਗ ਪੱਤਰ ਜ਼ਿਲਾ
ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਰਾਹੀ ਭੇਜਿਆ ਗਿਆ। ਇਸ ਮੌਕੇ ਭੋਲੀ ਕੋਰ ਮਹਿਲ ਕਲਾਂ, ਹਰਕੀਤ ਕੌਰ ਧੌਲਾ, ਜਸਪਾਲ ਕੌਰ, ਸਰੋਜ ਬੀਬੀ, ਪਰਮਜੀਤ ਕੌਰ, ਕਿਰਨਾ ਰਾਣੀ, ਅੰਗੂਰੀ ਦੇਵੀ, ਗੁਰਪ੍ਰੀਤ, ਗੁਰਮੀਤ, ਕਿਰਨਦੀਪ ਕੌਰ ਅਤੇ ਗੁਰਮੀਤ ਕੌਰ ਕਾਲੇਕੇ ਆਦਿ ਹਾਜ਼ਰ ਸਨ।
Regards
Maninder singh