ਅੰਮ੍ਰਿਤਸਰ, 31 ਮਈ ( ਨਰਿੰਦਰ ਸੇਠੀ)

ਛੇਵੀਂ ਮਿਲਣੀ ਵਿੱਚ ਪਹੁੰਚੀਆਂ 123 ਸ਼ਿਕਾਇਤਾਂ 

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਪੰਜਾਬ ਨਾਲ ਜੁੜੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਆਨਲਾਈਨ ਮਿਲਣੀ ਵਿੱਚ ਹੁਣ ਤੱਕ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਅੱਜ ਇਸੇ ਲੜੀ ਵਿੱਚ ਉਹਨਾਂ ਨੇ ਅੰਮ੍ਰਿਤਸਰ ਵਿੱਚ ਛੇਵੀਂ ਆਨਲਾਈਨ ਐਨਆਰਆਈ ਮਿਲਣੀ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਡੀ.ਆਈ,ਜੀ ਪ੍ਰਵਾਸੀ ਮਾਮਲੇ ਸ ਰਾਜਪਾਲ ਸਿੰਘ ਸੰਧੂ., ਆਈ.ਜੀ ਸ ਜਗਜੀਤ ਸਿੰਘ ਵਾਲੀਆ, ਜਿਲਾ ਮਾਲ ਅਫਸਰ ਨਵਕੀਰਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਅੱਜ ਦੀ ਮਿਲਣੀ ਬਾਰੇ ਬੋਲਦੇ ਸ ਧਾਲੀਵਾਲ ਨੇ ਦੱਸਿਆ ਕਿ ਅੱਜ ਦੁਨੀਆਂ ਭਰ ਵਿੱਚੋਂ 123 ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸਾਨੂੰ ਵੱਖ ਵੱਖ ਮਾਧਿਆਮ ਜ਼ਰੀਏ ਮਿਲੀਆਂ ਹਨ।

ਉਹਨਾਂ ਕਿਹਾ ਕਿ ਅਸੀਂ ਹਰ ਮਹੀਨੇ ਇਹ ਮਿਲਣੀ ਕਰਦੇ ਹਾਂ। ਜੂਨ ਮਹੀਨੇ ਦੀ ਮਿਲਣੀ ਤੋਂ ਪਹਿਲਾਂ ਪਹਿਲਾਂ ਇਹਨਾਂ ਸਾਰੀਆਂ ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਇੰਨਾ ਛੇ ਮਹੀਨਿਆਂ ਵਿੱਚ ਸਾਡੇ ਕੋਲ 658 ਕੇਸ ਵੱਖ-ਵੱਖ ਦੇਸ਼ਾਂ ਤੋਂ ਆਏ ਸਨ, ਜਿਨਾਂ ਵਿੱਚੋਂ ਕੇਵਲ 51 ਕੇਸ ਅਦਾਲਤੀ ਮਾਮਲਿਆਂ ਕਾਰਨ ਬਕਾਇਆ ਰਹਿ ਗਏ ਹਨ, ਬਾਕੀ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਚੁੱਕਾ ਹੈ।

ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਜੋ ਵੀ ਮਸਲਾ ਹੋਵੇ, ਉਹ ਹਰ ਮਹੀਨੇ ਦੀ ਪ੍ਰਵਾਸੀ ਭਾਰਤੀ ਮਿਲਣੀ ਵਿੱਚ ਦਸ ਸਕਦੇ ਹਨ ਅਤੇ ਅਸੀਂ ਉਹਨਾਂ ਦਾ ਹੱਲ ਕਰਕੇ ਖੁਸ਼ੀ ਮਹਿਸੂਸ ਕਰਾਂਗੇ।

Posted By SonyGoyal

Leave a Reply

Your email address will not be published. Required fields are marked *