ਨਵੀਂ ਦਿੱਲੀ, 30 ਅਪ੍ਰੈਲ (ਮਨਿੰਦਰ ਸਿੰਘ)
ਮੇਰੀ ਫੋਟੋ ਲਗਾ ਕੇ ਬਣਾਇਆ ਗਿਆ ਗੁਰੂ ਨਾਨਕ ਸਾਹਿਬ ਦਾ ਪੋਸਟਰ ਨਕਲੀ ਹੈ ਮੈਂ ਕਦੇ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਸੋਚ ਵੀ ਨਹੀਂ ਸਕਦਾ ਆਮਿਰ ਖਾਨ ਸੋਸ਼ਲ ਮੀਡੀਆ ਤੇ ਇੱਕ ਆਮਿਰ ਖਾਨ ਦਾ ਗੁਰੂ ਨਾਨਕ ਸਾਹਿਬ ਦੇ ਭੇਸ ਵਿੱਚ ਪੋਸਟਰ ਜਿਸਨੇ ਕੁੱਲ ਦੁਨੀਆ ਜਹਾਨ ਚ ਰਹਿੰਦੇ ਸਿੱਖਾਂ ਦਾ ਜਿਗਰਾ ਹਲੂਣ ਕੇ ਰੱਖ ਦਿੱਤਾ ਹੈ। ਅਸਲ ਚ ਇਹ ਕਾਰਜਕਾਰੀ ਸ਼ਰਾਰਤੀ ਅੰਸਰਾਂ ਵੱਲੋਂ ਕੀਤੀ ਗਈ। ਅਮੀਰ ਖਾਨ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਸਿੱਖ ਧਰਮ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਨ ਮਨ ਤੋਂ ਇੱਜਤ ਕਰਦਾ ਹੈ ਅਤੇ ਉਹ ਇਸ ਤਰ੍ਹਾਂ ਦੀ ਗਿਰੀ ਹੋਈ ਹਰਕਤ ਬਾਰੇ ਕਦੀ ਸੋਚ ਵੀ ਨਹੀਂ ਸਕਦਾ। ਟੀਮ ਆਮਿਰ ਖਾਨ ਵੱਲੋਂ ਵੀ ਇਹ ਗੱਲ ਸਪਸ਼ਟ ਤੌਰ ਤੇ ਕਹੀ ਗਈ ਕਿ ਨਾ ਪੱਟਿਆਂ ਨੂੰ ਬਣਾਇਆ ਇਹ ਪੋਸਟਰ ਸ਼ਰਾਰਤੀ ਅੰਸਰਾਂ ਵੱਲੋਂ ਮੇਰਾ ਅਕਸ ਖਰਾਬ ਕਰਨ ਲਈ ਏਆਈ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਪੋਸਟਰ ਬਣਾਉਣ ਵਾਲਿਆਂ ਤੇ ਮੈਂ ਆਪ ਐਫ ਆਈ ਆਰ ਦਰਜ ਕਰਵਾਵਾਂਗਾ। ਆਮਿਰ ਖਾਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਸਪਸ਼ਟੀਕਰਨ ਦਾ ਖੁਲਾਸਾ ਕੀਤਾ ਹੈ। ਆਮਿਰ ਖਾਨ ਨੇ ਕਿਹਾ ਕਿ ਜੇਕਰ ਮੇਰੇ ਕਰਕ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਖਿਮਾ ਜਾਚਕ ਹੈ।
Posted By SonyGoyal