ਤੇਜਿੰਦਰ ਪਾਲ ਪਿੰਟਾ ਬਰਨਾਲਾ

ਆਰੀਆ ਸਮਾਜ ਬਰਨਾਲਾ ਵੱਲੋਂ ਤਿੰਨ ਦਿਨਾਂ ਵੇਦ ਪ੍ਰਚਾਰ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਮਹਾਤਮਾ ਸੋਮਦੇਵ ਜੀ ਵੱਲੋਂ 21 ਕੁੰਡੀਆਂ ਹਵਨ ਯੱਗ ਕਰਵਾਏ ਗਏ ।

ਜਿਸ ਵਿੱਚ ਸ਼ਹਿਰ ਦੇ ਪਤਵੰਤੇ, ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਧਿਆਪਕ ਪਰਿਵਾਰ ਸਮੇਤ ਬੜੀ ਸ਼ਰਧਾ ਨਾਲ ਸ਼ਾਮਿਲ ਹੋਏ ।

ਹਵਨ ਯੱਗ ਕਰਵਾਉਣ ਤੋਂ ਬਾਅਦ ਮਹਾਤਮਾ ਸੋਮਦੇਵ ਜੀ ਨੇ ਅਧਿਆਪਕਾਂ, ਬੱਚਿਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਆਪਣੇ ਬਹੁਤ ਕੀਮਤੀ ਵਿਚਾਰਾਂ ਨਾਲ ਉਹਨਾਂ ਦਾ ਮਾਰਗਦਰਸ਼ਨ ਕੀਤਾ।

ਉਹਨਾਂ ਨੇ ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਮਾਨਵਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ।

ਇਸ ਮੌਕੇ ਪ੍ਰਸਿੱਧ ਵੈਦਿਕ ਭਜਨ ਉਪਦੇਸ਼ਕ ਪੰਡਿਤ ਦਿਨੇਸ਼ ਪਥਿਕ ਜੀ ਨੇ ਬਹੁਤ ਸੁੰਦਰ ਭਜਨ ਸੁਣਾਏ।

ਉਹਨਾਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸਾਰਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ।

ਪਥਿਕ ਜੀ ਦੀ ਮਨਮੋਹਕ ਬਾਣੀ ਨੇ ਸਭ ਦਾ ਮਨ ਮੋਹ ਲਿਆ । ਉਹਨਾਂ ਨੇ ਸਵਾਮੀ ਦਇਆਨੰਦ ਜੀ ਦੇ ਜੀਵਨ ਤੇ ਅਧਾਰਤ ਪ੍ਰੇਰਣਾਦਾਇਕ ਭਜਨ ਸੁਣਾਏ ।

ਆਰੀਆ ਸਮਾਜ ਦੇ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਹਰ ਸਾਲ ਇਸ ਤਰਾਂ ਦੇ ਸਮਾਗਮ ਕਰਾ ਕੇ ਲੋਕਾਂ ਨੂੰ ਵੈਦਿਕ ਸੰਸਕ੍ਰਿਤੀ ਨਾਲ ਜੋੜ ਕੇ ਉਹਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਆਮ ਲੋਕ ਇੱਕ ਚੰਗਾ ਜੀਵਨ ਜੀ ਸਕਣ ਅਤੇ ਮਾਨਵਤਾ ਦੀ ਸੇਵਾ ਕਰ ਸਕਣ ।

ਡਾਕਟਰ ਸੂਰਿਆਕਾਂਤ ਨੇ ਕਿਹਾ ਕਿ ਜਿਸ ਢੰਗ ਨਾਲ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਅਤੇ ਅਧਿਆਪਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ।

ਪ੍ਰੋਗਰਾਮ ਦੀ ਸਫਲਤਾ ਲਈ ਉਹ ਵਧਾਈ ਦੇ ਪਾਤਰ ਹਨ । ਇਸ ਮੌਕੇ ਡਾਕਟਰ ਰੂਪ ਲਾਲ ਬਾਂਸਲ ਧਨੌਲਾ, ਅਤੇ ਅਸ਼ੋਕ ਕੁਮਾਰ ਗਰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ, ਸਕੱਤਰ ਭਾਰਤ ਮੋਦੀ, ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ, ਐਲਬੀਐਸ ਕਾਲਜੀਏਟ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ , ਕੇਂਦਰੀ ਵਿੱਦਿਆ ਮੰਦਿਰ ਦੇ ਪ੍ਰਿੰਸੀਪਲ ਬੰਧਨਾ ਗੋਇਲ , ਆਰੀਆ ਸਮਾਜ ਦੇ ਸੀਨੀਅਰ ਉਪ ਪ੍ਰਧਾਨ ਤਿਲਕ ਰਾਮ, ਸਕੱਤਰ ਕੁਲਦੀਪ ਜੋਸ਼ੀ, ਗਿਆਨ ਚੰਦ ਸ਼ੇਰਪੁਰ ਵਾਲੇ, ਰਾਮ ਸ਼ਰਨ ਦਾਸ ਗੋਇਲ, ਦਵਿੰਦਰ ਚੱਡਾ, ਸਤੀਸ਼ ਸਿਧਵਾਨੀ, ਰਾਮ ਚੰਦਰ ਆਰੀਆ ,ਸ਼੍ਰੀ ਚੰਦ ਵਰਮਾ ,ਚੰਦਰ ਮੋਹਨ, ਰਾਜੇਸ਼ ਗਾਂਧੀ , ਸੁਰਿੰਦਰ ਸ਼ਰਮਾ, ਵਿਨੋਦ ਸ਼ੋਰੀ, ਓਮ ਪ੍ਰਕਾਸ਼ ਚਰਨਜੀਤ ਸ਼ਰਮਾ, ਕ੍ਰਿਸ਼ਨ ਕੁਮਾਰ, ਹਰੀਸ਼ ਕੁਮਾਰ ,ਰਾਮ ਕੁਮਾਰ ,ਪੰਕਜ ਜਿੰਦਲ ,ਕੇਵਲ ਭਾਰਤਵਾਜ, ਰੂਮੀ ਸਿੰਗਲਾ ਅਤੇ ਪ੍ਰੋਹਿਤ ਸ੍ਰੀ ਰਾਮ ਸ਼ਾਸਤਰੀ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਅਲੱਗ ਅਲੱਗ ਸੰਸਥਾਵਾਂ ਦੇ ਅਧਿਆਪਕ ਵੀ ਹਾਜ਼ਰ ਸਨ । ਇਸ ਉਪਰੰਤ ਰਿਸ਼ੀ ਲੰਗਰ ਦਾ ਆਯੋਜਨ ਕੀਤਾ ਗਿਆ।

Posted By SonyGoyal

Leave a Reply

Your email address will not be published. Required fields are marked *