ਯੂਨੀਵਿਜ਼ਨ ਨਿਊਜ਼ ਇੰਡੀਆ
ਆਸਟ੍ਰੇਲੀਆ ’ਚ ਇਕ ਸਿੱਖ ਰੈਸਟੋਰੈਂਟ ਮਾਲਕ ਜਰਨੈਲ ਸਿੰਘ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ।
ਉਹ ਇੱਥੇ ਕਰੀਬ 15 ਸਾਲਾਂ ਤੋਂ ਰਹਿ ਰਹੇ ਹਨ ਪਿਛਲੇ ਦੋ ਤਿੰਨ ਮਹੀਨੇ ਤੋਂ ਉਨ੍ਹਾਂ ਦੀ ਕਾਰ ’ਤੇ ਜਾਨਵਰ ਦਾ ਪਖਾਨਾ ਲੱਗਾ ਮਿਲ ਰਿਹਾ ਹੈ।
ਉਨ੍ਹਾਂ ਨੂੰ ਪੱਤਰ ਭੇਜੇ ਜਾ ਰਹੇ ਹਨ, ਜਿਸ ’ਚ ‘ਤੁਸੀਂ ਭਾਰਤ ਆਪਣੇ ਘਰ ਜਾਓ’ ਵਰਗੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ।
ਜਰਨੈਲ ਸਿੰਘ ਤਸਮਾਨੀਆ ਦੇ ਹਾਬਰਟ ’ਚ ਦਾਅਵਤ ’ਦ ਇਨਵੈਸਟੇਸ਼ਨ ਨਾਂ ਨਾਲ ਰੈਸਟੋਰੈਂਟ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ-ਤਿੰਨ ਮਹੀਨੇ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਤਣਾਅਪੂਰਨ ਮਾਹੌਲ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਪੱਤਰ ਤੁਹਾਡੇ ਘਰ ਆਉਂਦਾ ਹੈ। ਪਹਿਲਾਂ ਲੱਗਾ ਕਿ ਇਹ ਕਿਸੇ ਦੀ ਸ਼ਰਾਰਤ ਹੈ।
ਮੈਂ ਇਸ ਨੂੰ ਅਣਦੇਖਿਆ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਪਹਿਲੀ ਘਟਨਾ ਬਾਰੇ ਕਿਹਾ ਕਿ ਲਗਾਤਾਰ ਚਾਰ-ਪੰਜ ਦਿਨਾਂ ਤੱਕ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ’ਤੇ ਕੁੱਤੇ ਦਾ ਪਖਾਨਾ ਲੱਗਾ ਹੋਇਆ ਤੇ ਇਕ ਪੱਤਰ ਮਿਲਿਆ, ਜਿਸ ਵਿਚ ਭਾਰਤ ਪਰਤਣ ਦੀ ਚਿਤਾਵਨੀ ਦਿੱਤੀ ਗਈ।
ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਨਾਲ ਹੀ ਵੀਡੀਓ ਕੈਮਰਾ ਵੀ ਲਾਇਆ ਗਿਆ, ਪਰ ਪੱਤਰ ਰਾਹੀਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਤਸਮਾਨੀਆ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Posted By SonyGoyal