ਹੱਕ ਸੱਚ ਦਾ ਜ਼ਫ਼ਰਨਾਮਾ, ਮਨਿੰਦਰ ਸਿੰਘ
ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾਂਦਿਆਂ ਸਿੱਖਾਂ ਨੇ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ। ਸਿੱਖਾਂ ਨੇ ਕਿਹਾ ਮਹੀਨਿਆਂ ਤੋਂ ਤਲਬ ਭਾਵ (ਤਨਖਾਹਾਂ) ਨਹੀਂ ਮਿਲੀਆਂ। ਤਲਬਾਂ ਤਾਰੋ ਤਾਂ ਹੀ ਅੱਗੇ ਜਾਣ ਦੇਵਾਂਗੇ। ਗੁਰੂ ਸਾਹਿਬ ਨੇ ਕਿਹਾ “ਕਿ ਅਸੀਂ ਕਿਹੜਾ ਖਜ਼ਾਨੇ ਲੁਕਾ ਕੇ ਰੱਖੇ ਹਨ ਕਦੀ, ਜਿਵੇਂ ਹੀ ਧਨ ਆਏਗਾ, ਵੰਡ ਦੇਵਾਂਗੇ। ਵਜਦ ਸਿੱਖਾਂ ਨੇ ਲਗਾਮ ਨਹੀਂ ਛੱਡੀ, ਆਪਣੇ ਹੀ ਗੁਰੂ ਨਾਲ ਤਕਰਾਰ ਕਰਨ ਲੱਗ ਪਏ। ਜਦੋਂ ਤਕਰਾਰ ਹੋ ਰਹੀ ਸੀ ਕਿ ਭਾਈ ਦੁਨੀ ਚੰਦ ਘੋੜੇ ਉੱਪਰ ਧਨ ਦੀਆਂ ਖੁਰਦੀਆਂ ਲੱਧੀ ਆ ਪੁੱਜੇ ਤੇ ਬੋਲੇ ਮਨਜੂਰ ਕਰੋ ਸਾਡੀ ਸੇਵਾ।
ਗੁਰੂ ਸਾਹਿਬ ਜੀ ਨੇ ਪਿੱਠ ਪਿੱਛੋਂ ਢਾਲ ਉਤਾਰੀ, ਤੇ ਧਨ ਭਰ ਭਰ ਕੇ ਸਿੱਖਾਂ ਵਿੱਚ ਵੰਡਣ ਲੱਗੇ। ਦੱਸੋ ਭਾਈ ਕਿੰਨੇ ਮਹੀਨਿਆਂ ਦੀ ਤਲਬ ਬਕਾਇਆਂ ਹੈ।
ਗੁਰੂ ਸਾਹਿਬ ਪੁੱਛਦੇ ਗਏ ਅਤੇ ਜਿਸ ਦਾ ਜੋ ਬਣਦਾ ਸੀ ਦਿੰਦੇ ਗਏ। ਉਥੇ ਹੀ ਇੱਕ ਹੋਰ ਗੁਰੂ ਦਾ ਸਿੱਖ ਜੋ ਕਿ ਪੱਕੇ ਰੰਗ ਦਾ ਸੀ, ਨੀਵੀ ਪਾਈ ਇੱਕ ਪਾਸੇ ਖਲੋਤਾ ਰਿਹਾ। ਤਲਬ ਲੈਣ ਅੱਗੇ ਨਹੀਂ ਵਧਿਆ। ਹਜੂਰ ਗੁਰੂ ਪਿਤਾ ਨੇ ਪੁੱਛਿਆ ਦੱਸੋ ਭਾਈ ਕਿੰਨੀ ਤਲਬ ਹੈ ਤੁਹਾਡੀ ਬਕਾਇਆ। ਸਿੱਖ ਅੱਗੇ ਵਧਿਆ ਤੇ ਕਿਹਾ ਜੇ ਗੁਰੂ ਸਾਹਿਬ ਮੇਰਾ ਕੋਈ ਬਕਾਇਆ ਬਾਕੀ ਨਹੀਂ ਹੈ।
ਗੁਰੂ ਸਾਹਿਬ ਜੀ ਨੇ ਪੁੱਛਿਆ ਕੀ ਚਾਹੀਦਾ ਹੈ ਫਿਰ “ਜੇ ਮਾਇਆ ਨਹੀਂ ਚਾਹੀਦੀ”
ਸਿੱਖ ਨੇ ਕਿਹਾ ਜੀ ਮੇਰਾ ਨਾਮ ਦਾਨ ਸਿੰਘ ਹੈ ਮੈਨੂੰ ਸਿੱਖੀ ਚਾਹੀਦੀ ਹੈ। ਗੁਰੂ ਸਾਹਿਬ ਨੇ ਛਾਤੀ ਨਾਲ ਲਾ ਕੇ ਫਰਮਾਇਆ, ਅੱਜ ਮਾਲਵਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਨਾਲੋਂ ਟੁੱਟ ਚੱਲਿਆ ਸੀ। ਭਾਈ ਦਾਨ ਸਿੰਘ ਤੁਸੀਂ ਬਚਾ ਲਿਆ।