ਪਟਿਆਲਾ 04 ਮਈ (ਬਾਣੀ ਨਿਊਜ਼)
ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੇ ਸਾਹਿਤਕ, ਸੱਭਿਆਚਾਰਕ , ਪਰਿਵਾਰਕ ਗੀਤਾਂ , ਕਵਿਤਾਵਾਂ ਅਤੇ ਲੇਖਾਂ ਰਾਹੀ ਆਪਣਾ ਵੱਖਰਾ ਮੁਕਾਮ ਪ੍ਰਾਪਤ ਕਰਨ ਵਾਲੇ ਇੰਜੀ ਸਤਨਾਮ ਸਿੰਘ ਮੱਟੂ ਨੂੰ ਗੀਤਕਾਰੀ ਲਈ 10 ਮਈ ਨੂੰ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਅਵਾਰਡ ਨਾਲ ਸਨਮਾਨਿਤ ਜਾ ਰਿਹਾ ਹੈ।
ਉਸਦੀ ਇਸ ਅਹਿਮ ਪ੍ਰਾਪਤੀ ਨਾਲ ਉਸਦੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਕਸਮੀਰ ਸਿੰਘ ਗਿੱਲ ਸੂਬੇਦਾਰ ਮੇਜਰ ਨੇ ਦੱਸਿਆ ਕਿ ਇੰਜੀ ਮੱਟੂ ਦੇ ਲਿਖੇ ਗੀਤ ਪੱਗ ,ਖੜਗੇ ਪੰਜਾਬੀ ਜਿੱਥੇ , ਰੂਹ ਆਦਿ ਨਾਲ ਆਪਣਾ ਮੁਕਾਮ ਸਿਰਜਿਆ ਹੈ ।
ਪੰਜਾਬੀ ਸਾਹਿਤ ਸਭਾ ਦੇ ਮੈਂਬਰ, ਲੋਕ ਗਾਇਕ ਜਨਾਬ ਹਾਕਮ
ਬਖ਼ਤੜੀ ਵਾਲਾ ਦੇ ਸ਼ਾਗਿਰਦ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਉਪ ਮੰਡਲ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਇੰਜੀ ਮੱਟੂ ਦੇ ਗੀਤ ਜਨਾਬ ਹਾਕਮ
ਬਖ਼ਤੜੀ ਵਾਲਾ, ਲੱਕੀ ਦੁਰਗਾਪੁਰੀਆ, ਬਹਾਦਰ ਬਿੱਟੂ,ਰਵੀ ਢਿੱਲੋਂ,ਗਾਇਕਾ ਕਰੀਨਾ ਸ਼ਰਮਾ,ਕਮਲ ਨਾਇਕ, ਜੱਸ ਜਸਵਿੰਦਰ ਆਦਿ ਗਾਇਕਾਂ ਨੇ ਗਾਏ ਹਨ ।
ਉਹਨਾਂ ਦੇ ਲਿਖੇ ਲੇਖ, ਗੀਤ, ਕਵਿਤਾਵਾਂ ਅਕਸਰ ਹੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ ।
ਉਹਨਾਂ ਨੂੰ ਉਸਦੀ ਇਸ ਪ੍ਰਾਪਤੀ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਅਤੇ ਸ੍ਰੋਮਣੀ ਬਾਲ ਸਾਹਿਤਕਾਰ ਡਾ ਦਰਸ਼ਨ ਸਿੰਘ ਆਸ਼ਟ, ਪੰਜਾਬੀ ਸਾਹਿਤਕਾਰ ਦਰਸ਼ਨ ਬੁੱਟਰ, ਉੱਘੇ ਸਾਹਿਤਕਾਰ ਪ੍ਰੋ.ਨਵਸੰਗੀਤ ਸਿੰਘ,ਲੋਕ ਗਾਇਕ ਜਨਾਬ ਹਾਕਮ
ਬਖ਼ਤੜੀ ਵਾਲਾ, ਉੱਘੇ ਗਾਇਕ ਅਤੇ ਸ਼ਾਇਰ ਅੰਗਰੇਜ਼ ਵਿਰਕ, ਸਾਹਿਤਕਾਰ ਦਵਿੰਦਰ ਪਟਿਆਲਵੀ, ਬਲਬੀਰ ਜਲਾਲਾਬਾਦੀ, ਸਰਪੰਚ ਗੁਰਪ੍ਰੀਤ ਸਿੰਘ ਬਿੰਬੜ, ਇੰਜੀ ਸਤਨਾਮ ਸਿੰਘ ਧਨੋਆ ਸਾਬਕਾ ਚੇਅਰਮੈਨ ਸਾਰਕ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ , ਇੰਜੀ ਦਿਲਪ੍ਰੀਤ ਸਿੰਘ ਸੂਬਾ ਪ੍ਰਧਾਨ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਅਤੇ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਬਾਦ ਦਿੱਤੀ ਹੈ ।
Posted By SonyGoyal