ਮਨਿੰਦਰ ਸਿੰਘ, ਬਰਨਾਲਾ
14 ਫਰਵਰੀ ਪੰਜਾਬ ਸਰਕਾਰ ਵੱਲੋਂ ਅੱਜ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿੱਚ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀ ਗਈ ਸਿਫ਼ਾਰਸ਼ ਦੇ ਆਧਾਰ ‘ਤੇ ਪੰਜਾਬ ਪੁਲੀਸ ਦੇ ਵੱਖ-ਵੱਖ ਕਾਡਰਾਂ ਵਿੱਚ ਤਾਇਨਾਤ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ ਗਿਆ ਹੈ। ਜਿਸ ‘ਚ ਬਰਨਾਲਾ ਵਿਖੇ ਮਹਿਲਾ ਵਿੰਗ ਬਰਨਾਲਾ ਦਾ ਚਾਰਜ ਸੰਭਾਲ ਰਹੇ ਜਸਵਿੰਦਰ ਕੌਰ ਨੂੰ ਡੀ.ਐਸ.ਪੀ ਦੇ ਰੂਪ ‘ਚ ਪਦਉਨਤ ਕੀਤਾ ਗਿਆ ਹੈ।ਜਸਵਿੰਦਰ ਕੌਰ ਨੇ ਤਰੱਕੀ ਮਿਲਣ ‘ਤੇ ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਮਹਿਕਮੇ ਨੇ ਜੋ ਉਸ ਨੂੰ ਤਰੱਕੀ ਦੇ ਕੇ ਜਿੰਮੇਵਾਰੀ ‘ਚ ਵਾਧਾ ਕੀਤਾ ਹੈ, ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
Indian News Factory Punjab