ਬਰਨਾਲਾ 16 ਅਪ੍ਰੈਲ ( ਸੋਨੀ ਗੋਇਲ )
ਕਾਨੂੰਗੋ ਦੀ ਭੈਣ ਵੀ ਕੇਸ ਚ ਸ਼ਾਮਿਲ, ਫ਼ਿਲਹਾਲ ਫਰਾਰ, ਭਾਲ ਜਾਰੀ ਪੰਜਾਬ ਸਰਕਾਰ ਵੱਲੋਂ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕੀਤੀ ਜਾਵੇ ਜ਼ੀਰੋ ਭਾਵੇਂ ਟੋਲਰੈਂਸ ਅਗੇਂਸਟ ਕਰਪਸ਼ਨ ਮਹਿਮ ਦੀ ਪਰ ਕਹਿੰਦੇ ਹਨ ਕਿ ਜਦੋਂ ਕਿਸੇ ਨੂੰ ਨਸ਼ੇ ਦੀ ਲੱਤ ਜਾਂ ਰਿਸ਼ਵਤ ਦੀ ਲੱਤ ਲੱਗ ਜਾਂਦੀ ਹੈ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ। ਪਰੰਤੂ ਬਰਨਾਲਾ ਜ਼ਿਲ੍ਹੇ ਚ ਵਿਜੀਲੈਂਸ ਨੇ ਵੀ ਇਹਨਾਂ ਕਰਪਸ਼ਨ ਕਰਨ ਵਾਲਿਆਂ ਤੇ ਬਾਜ ਅੱਖ ਰੱਖੀ ਹੋਈ ਹੈ।
ਵਿਜੀਲੈਂਸ ਬਿਊਰੋ ਨੇ ਇੱਕ ਔਰਤ ਤੋਂ ਜਮੀਨੀ ਕੰਮ ਬਦਲੇ ਰਿਸ਼ਵਤ ਲੈਣ ਵਾਲੇ ਇੱਕ ਪਟਵਾਰੀ ਤੇ ਇੱਕ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਨਾਮਜਦ ਇੱਕ ਹੋਰ ਔਰਤ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਵਿਜੀਲੈਂਸ ਵੱਲੋਂ ਮੁਲਜ਼ਮ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਕਿਰਨਜੀਤ ਕੌਰ ਧਾਲੀਵਾਲ ਪਤਨੀ ਸਵਰਗਵਾਸੀ ਮਨਜੀਤ ਸਿੰਘ ਧਾਲੀਵਾਲ ਵਾਸੀ ਠੁੱਲੀਵਾਲ ਵੱਲੋਂ ਇੱਕ ਸ਼ਿਕਾਇਤ ਵਿਜੀਲੈਂਸ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਕਿ ਵਜ਼ੀਦ ਕੇ ਕਲਾਂ ਵਿਖੇ ਤੈਨਾਤ ਪਟਵਾਰੀ ਮੰਦਰ ਸਿੰਘ ਵਾਸੀ ਔਲਖ ਪੱਤੀ, ਠੀਕਰੀਵਾਲ ਅਤੇ ਫੀਲਡ ਕਾਨੂੰਗੋ ਸੰਘੇੜਾ ਗੁਰਚਰਨ ਸਿੰਘ ਵਾਸੀ ਪਿੰਡ ਠੁਲੀਵਾਲ ਅਤੇ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਪਿੰਡ ਨੰਗਲ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਸ਼ਿਕਾਇਤ ਕਰਤਾ ਕੋਲੋਂ ਉਸਦੀ ਜਮੀਨ ਦਾ ਕੰਮ ਕਰਾਉਣ ਬਦਲੇ 15 ਹਜਾਰ ਰਿਸ਼ਵਤ ਵਜੋਂ ਲਏ ਹਨ।
ਇਸ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਮੰਦਰ ਸਿੰਘ ਅਤੇ ਫੀਲਡ ਕਾਨੂੰਗੋ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਦ ਕਿ ਇਸੇ ਕੇਸ ਵਿੱਚ ਕਾਨੂੰਗੋ ਗੁਰਚਰਨ ਸਿੰਘ ਦੀ ਭੈਣ ਵੀ ਸ਼ਾਮਿਲ ਹੋਣ ਦਾ ਵਿਜੀਲੈਂਸ ਵੱਲੋਂ ਵੇਰਵਾ ਦਿੱਤਾ ਗਿਆ ਹੈ ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਵੀ ਜਲਦ ਹਿਰਾਸਤ ਚ ਲਿਆ ਜਾਵੇਗਾ।
ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Posted By SonyGoyal