ਬਰਨਾਲਾ 08 ਮਈ (ਮਨਿੰਦਰ ਸਿੰਘ)
ਪਿਛਲੇ 10 ਸਾਲਾਂ ਤੋਂ ਨੱਕ, ਗਲਾ ਤੇ ਕੰਨਾਂ ਦੇ ਮਾਹਰ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਡਾਕਟਰ ਵਿਕਰਮ ਸਿੰਘਲਾ ਨੇ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ। ਗੱਲਬਾਤ ਕਰਦੇ ਹੋਏ ਡਾਕਟਰ ਸਿੰਗਲਾ ਨੇ ਕਿਹਾ ਕਿ ਈਐਨਟੀ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਤਾਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਖੇ ਪੈਸੇ ਖਰਾਬ ਕਰਨ ਦੀ ਜਰੂਰਤ ਨਹੀਂ ਉਹ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਆ ਕੇ ਹਫਤੇ ਦੇ ਛੇ ਦਿਨ ਡਾਕਟਰ ਨੂੰ ਮਿਲ ਸਕਦੇ ਹਨ। ਕਿਹਾ ” ਬੱਚਿਆਂ ਦੇ ਕੰਨਾਂ ਚ ਡਾਕਟਰੀ ਸਲਾਹ ਤੋਂ ਬਿਨਾਂ ਖਾਜ ਖੁਜਲੀ ਕਰਨ ਦੇ ਨਾਲ ਰੋਗ ਹੋ ਸਕਦੇ ਹਨ ਜਿਸ ਦਾ ਖਾਮਿਆਜਾ ਬੱਚਿਆਂ ਨੂੰ ਭੁਗਤਣਾ ਪੈ ਸਕਦਾ ਹੈ। ਕੰਨ ਨੱਕ ਗਲੇ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੋਣ ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਘਰੇਲੂ ਇਲਾਜ ਬਿਮਾਰੀਆਂ ਵਿੱਚ ਵਾਧਾ ਕਰ ਸਕਦਾ ਹੈ।

Posted By SonyGoyal