ਸੋਨੀ ਗੋਇਲ ਬਰਨਾਲਾ

ਬਾਬਾ ਅੱਤਰ ਸਿੰਘ ਸਰਕਾਰੀ ਪਾਲੀਟੈਕਨੀਕ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ 30 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉੱਤਰੀ ਭਾਰਤ ਵਿੱਚੋਂ ਤਿੰਨ ਵਾਰ ਬੈਸਟ ਪੌਲੀਟੈਕਨਿਕ ਕਾਲਜ ਦਾ ਖਿਤਾਬ ਆਪਣੇ ਸਬੰਧਿਤ ਕਾਲਜਾਂ ਲਈ ਜਿੱਤਿਆ ਹੈ ਹ

ਸਨ 1991 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਬਤੌਰ ਲੈਕਚਰਾਰ ਅੰਗਰੇਜ਼ੀ ਜੁਆਇੰਨ ਕੀਤਾ।

ਉਨ੍ਹਾਂ ਸਨ 2009 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਦਾ ਆਹੁੱਦਾ ਸੰਭਾਲਿਆ।

ਉਨ੍ਹਾਂ ਕਾਲਜ ਨੂੰ ਨਾ ਕੇਵਲ ਪੰਜਾਬ ਬਲਕਿ ਉੱਤਰੀ ਭਾਰਤ ਦੇ ਮੋਹਰੀ ਕਾਲਜਾਂ ਵਿੱਚ ਲਿਆ ਖੜ੍ਹਾ ਕੀਤਾ।

ਇਨ੍ਹਾਂ ਦੇ ਸਮੇਂ ਦੌਰਾਨ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਨੂੰ 100 ਫੀਸਦੀ ਦਾਖਲੇ, ਨਤੀਜਿਆਂ, ਟੀਚਰ ਟ੍ਰੇਨਿੰਗ,

ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਕਰਕੇ ਐਨ ਟੀ ਟੀ ਆਰ ਵੱਲੋਂ ਉੱਤਰੀ ਭਾਰਤ ਵਿੱਚ ਬੈਸਟ ਕਾਲਜ ਵਜੋਂ ਇਨਾਮ 2008-09, 2013-14 ਅਤੇ 2019 ਮਿਲਿਆ।


ਉਨ੍ਹਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਦੀ ਸਟੇਟ ਪੱਧਰੀ ਬਾਡੀ ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਸ਼ੳਜ਼ਛ) ਦਾ 2006 ਤੋਂ 2008 ਤੱਕ ਪ੍ਰਬੰਧਕੀ ਸਕੱਤਰ ਅਤੇ 2019 ਤੋਂ 2022 ਤੱਕ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।

ਇਸ ਸਮੇਂ ਦੌਰਾਨ ਪੰਜਾਬ ਦੇ ਤਕਨੀਕੀ ਕਾਲਜਾਂ ਦੇ ਯੁਵਕ ਮੇਲੇ, ਖੇਡਾਂ, ਤਕਨੀਕੀ ਮੇਲੇ ਅਤੇ ਨੌਕਰੀ ਮੇਲੇ ਯੋਜਨਾਬੱਧ ਅਤੇ ਸਫਲਤਾਪੂਰਵਕ ਕਰਵਾਏ ਗਏ।

ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ (ਬਰਨਾਲਾ) ਵਿਖੇ ਬਦਲੀ ਹੋਣ ਉਪਰੰਤ 2015 ਤੋਂ 2018 ਅਤੇ 2021 ਤੋਂ ਹੁਣ ਤੱਕ ਪ੍ਰਿੰਸੀਪਲ ਦੇ ਅਹੁੱਦੇ ‘ਤੇ ਰਹੇ ਹਨ ਅਤੇ ਇਥੇ ਸਟਾਫ ਦੀ ਘਾਟ ਨੂੰ ਪੂਰਾ ਕੀਤਾ।

Posted By SonyGoyal

Leave a Reply

Your email address will not be published. Required fields are marked *