ਬਰਨਾਲਾ, 08 ਮਈ ( ਸੋਨੀ ਗੋਇਲ)
ਜ਼ਿਲ੍ਹਾ ਮੈਜਿਸਟ੍ਰੇਟ, ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਅੱਜ- ਕੱਲ ਦੇ ਸਕਿਉਰਿਟੀ ਹਾਈ ਅਲਰਟ ਹਾਲਾਤਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਤੇ ਪੰਜਾਬ ਵਿਲੇਜ ਐਂਡ ਸਮਾਲ ਟਾਊਨਜ ਪੈਟਰੋਲ ਐਕਟ 1918 ਦੀ ਧਾਰਾ 3 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੈਂਦੇ ਏਅਰ ਫੋਰਸ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਇਲਾਕਿਆਂ ਜਿਵੇਂ ਬਾਬਾ ਅਜੀਤ ਸਿੰਘ ਨਗਰ, ਠੀਕਰੀਵਾਲ, ਭੱਦਲਵੱਡ, ਸੰਘੇੜਾ, ਚੁਹਾਣਕੇ ਖੁਰਦ ਵਿਖੇ ਠਿਕਰੀ ਪਹਿਰਾ ਲਗਾਉਣ ਦੇ ਹੁਕਮ ਦਿੱਤੇ ਹਨ ।
ਉਹਨਾਂ ਸਬੰਧਿਤ ਪਿੰਡਾਂ ਦੀਆਂ ਸਮੂਹ ਪੰਚਾਇਤਾਂ, ਪਿੰਡ ਦੇ ਵਾਸੀਆਂ, ਨਗਰ ਕੌਂਸਲਾਂ, ਨਗਰ ਕੌਂਸਲ ਵਾਸੀਆਂ, ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਬੋਰਡ ਟਰੱਸਟ ਦੇ ਮੁਖੀਆਂ ਦੀ ਆਪਣੇ ਆਪਣੇ ਇਲਾਕਿਆਂ ਜਾਂ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ।
ਉਹਨਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀ ਜਾਂ ਕੋਈ ਅਜਿਹੀ ਕਾਰਵਾਈ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਸਬੰਧੀ ਤੁਰੰਤ ਸਬੰਧਿਤ ਪੁਲਿਸ ਥਾਣਾ ਅਤੇ ਸਟੇਸ਼ਨ ਸਕਿਊਰਿਟੀ ਅਫਸਰ, ਏਅਰ ਫੋਰਸ ਨੂੰ ਸੂਚਿਤ ਕਰਨਗੇ।
ਇਹ ਹੁਕਮ 7 ਜੂਨ 2025 ਤੱਕ ਲਾਗੂ ਰਹਿਣਗੇ।
Posted By SonyGoyal