ਬੁਢਲਾਡਾ, 5 ਅਪ੍ਰੈਲ, ਜਗਤਾਰ ਸਿੰਘ ਹਾਕਮ ਵਾਲਾ,

ਸਲਾਈ ਸੈਂਟਰ ਦਾ ਆਲਮਪੁਰ ਮੰਦਰਾਂ ਵਿਖੇ ਕੀਤਾ ਉਦਘਾਟਨ ਦਵਿੰਦਰ ਸਿੰਘ ਕੋਹਲੀ ਬੁਢਲਾਡਾ

ਸਮਾਜਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਵੱਲੋਂ ਆਲਮਪੁਰ ਮੰਦਰਾਂ ਵਿਖੇ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੁਢਲਾਡਾ,ਆਦਮਕੇ, ਮਾਨਸਾ ਅਤੇ ਫਫੜੇ ਭਾਈਕੇ ਆਦਿ ਵਿਖੇ ਸਿਲਾਈ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਅਤੇ ਹੁਣ ਆਲਮਪੁਰ ਮੰਦਰਾਂ ਵਿਖੇ ਨਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।

ਜਿਸ ਦਾ ਨਾਮ ਨਿਊ ਬਰਾਂਡ ਐਸ.ਆਰ. ਰਾਣਾ ਸਿਲਾਈ ਸੈਂਟਰ ਰੱਖਿਆ ਗਿਆ ਹੈ।

ਜਿਸ ਵਿੱਚ ਸਿਲਾਈ ਸੈਂਟਰ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਕਢਾਈ, ਫੁਲਕਾਰੀ ਕੜਾਈ ਸੂਟ ਪੇਂਟਿੰਗ 14 ਕਿਸਮ ਦੀ ਪੇਂਟਿੰਗ ਟੈਡੀ ਬੀਅਰ ਆਦਿ ਦੀ ਸਿਖਲਾਈ ਇੱਕ ਸਾਲ ਦੇ ਕੋਰਸ ਵਿੱਚ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਿਲਾਈ ਸੈਂਟਰ ਦੀ ਸਥਾਪਨਾ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ ਨਿਰਭਰ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਲਮਪੁਰ ਮੰਦਰਾਂ ਵਿਖੇ ਸਿਲਾਈ ਸੈਂਟਰ ਖੋਲ੍ਹੇ ਜਾਣ ਦੀ ਮੰਗ ਕੀਤੀ ਸੀ।

ਜਿਸ ਤੋਂ ਬਾਅਦ ਸੰਸਥਾ ਵੱਲੋਂ ਸਿਲਾਈ ਸੈਂਟਰ ਆਲਮਪੁਰ ਮੰਦਰਾਂ ਵਿਖੇ ਖੋਲਿਆ ਗਿਆ ਹੈ।

ਇਸ ਉਦਘਾਟਨ ਮੌਕੇ ਆਲਮਪੁਰ ਮੰਦਰਾਂ ਵਿਖੇ ਬੁਢਲਾਡਾ ਸਿਲਾਈ ਸੈਂਟਰ ਦੀ ਇੰਚਾਰਜ ਬਿੰਦੂ ਸ਼ਰਮਾ, ਹਾਕਮਵਾਲਾ ਸਿਲਾਈ ਸੈਂਟਰ ਦੀ ਇੰਚਾਰਜ ਸਿਮਰਜੀਤ ਕੌਰ, ਆਲਮਪੁਰ ਮੰਦਰਾਂ ਸਿਲਾਈ ਸੈਂਟਰ ਦੀ ਇੰਚਾਰਜ ਗੋਲੋ ਕੌਰ,ਫਫੜੇ ਭਾਈਕੇ ਸਿਲਾਈ ਸੈਂਟਰ ਦੀ ਇੰਚਾਰਜ ਰਜਿੰਦਰ ਕੌਰ, ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਜੀਤ ਦਹੀਆ ਦੀ ਮਾਤਾ ਜੀ ਹਰਪਾਲ ਕੌਰ,ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਹਾਕਮਵਾਲਾ ਦੇ ਪੱਤਰਕਾਰ ਜਸਪਾਲ ਜੱਸੀ ਅਤੇ ਮੈਂਬਰ ਹਰਪ੍ਰੀਤ ਰਾਣਾ ਆਦਿ ਸ਼ਾਮਲ ਸਨ।ਇਸ ਮੌਕੇ ਪਿੰਡ ਦੇ ਸਰਪੰਚ ਕਾਮਰੇਡ ਸੁਲੱਖਣ ਸਿੰਘ ਨੇ ਇਸ ਨਵੇਂ ਬਣੇ ਸਿਲਾਈ ਸੈਂਟਰ ਦੀ ਸ਼ਲਾਘਾ ਕੀਤੀ।

Posted By SonyGoyal

Leave a Reply

Your email address will not be published. Required fields are marked *