ਬਰਨਾਲਾ 05 ਸਤੰਬਰ ( ਸੋਨੀ ਗੋਇਲ )
ਸ੍ਰੀ ਜਤਿੰਦਰਪਾਲ ਸਿੰਘ ਪੀ.ਪੀ.ਐੱਸ. ਉਪ-ਕਪਤਾਨ ਪੁਲਿਸ ਸਾਇਬਰ ਕਰਾਈਮ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸ਼ਾ ਨਿਰੇਦਸਾਂ ਅਨੁਸਾਰ ਮਾੜੇ-ਅਨਸਰਾਂ ਪਰ ਕਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਵੱਲੋਂ ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ।
ਥਾਣਾ ਸਾਈਬਰ ਕਰਾਈਮ, ਬਰਨਾਲਾ ਵਿਖੇ ਏ.ਟੀ.ਐੱਮ. ਬਦਲ ਕੇ ਠੱਗੀ ਮਾਰਨ ਸਬੰਧੀ ਮੁਕੱਦਮਾ ਨੰਬਰ 02 ਮਿਤੀ 10.08.2024 ਅ/ਧ 334, 318(4), 61(2), 303(2) ਬੀ.ਐਨ.ਐਸ ਥਾਣਾ ਸਾਈਬਰ ਕਰਾਈਮ, ਬਰਨਾਲਾ ਦਰਜ ਰਜਿਸਟਰ ਕੀਤਾ ਗਿਆ।
ਜਿਸ ਤਹਿਤ ਕਾਰਵਾਈ ਕਰਦੇ ਹੋਏ 02 ਮੁਲਜ਼ਮ ਸੱਤਿਆਵਾਨ ਪੁੱਤਰ ਰੋਸ਼ਨ ਲਾਲ ਵਾਸੀ ਬਰਵਾਲਾ ਜਿਲ੍ਹਾ ਹਿਸਾਰ (ਹਰਿਆਣਾ) ਅਤੇ ਪ੍ਰਦੀਪ ਪੁੱਤਰ ਓਮ ਵਾਸੀ ਰਾਜਥਲ ਜਿਲ੍ਹਾ ਹਿਸਾਰ (ਹਰਿਆਣਾ) ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ।
ਇਹ ਦੋਸੀ 2020 ਤੋਂ ਹਰਿਆਣਾ, ਦਿੱਲੀ ਅਤੇ ਪੰਜਾਬ ਵਿੱਚ ਇਸ ਤਰ੍ਹਾਂ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਹਨ।
ਇਸ ਤੋ ਇਲਾਵਾ ਹੋਰ ਮੁਲਜਮਾਂ ਦੀ ਪਛਾਣ ਹੋ ਚੁੱਕੀ ਹੈ, ਜਿਹਨਾਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ।
ਮੁਕੱਦਮੇ ਦੀ ਹੋਰ ਡੂੰਘਾਈ ਨਾਲ ਤਫਤੀਸ ਕਰਦੇ ਹੋਏ, ਮੁਲਜਮਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਰਿਕਵਰੀ ਕੀਤੀ ਜਾਵੇਗੀ।
Posted By Sony Goyal