ਮਨਿੰਦਰ ਸਿੰਘ, ਬਰਨਾਲਾ
ਰਾਜ ਸਰਕਾਰ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਐਜੂਸੈਟ ਪੋ੍ਗਰਾਮਾਂ ਸਬੰਧੀ ਨਵੰਬਰ ਮਹੀਨੇ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਤਹਿਤ ਸਰਕਾਰ ਨੇ ਸਕੂਲ ਮੁਖੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਸਬੰਧਤ ਵਿਸ਼ੇ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਐਜੂਸੈੱਟ ਕਮਰੇ ‘ਚ ਹਾਜ਼ਰ ਹੋ ਕੇ ਪ੍ਰਸਾਰਣ ਪੋ੍ਗਰਾਮ ‘ਚ ਭਾਗ ਲੈਣ ਲਈ ਪੇ੍ਰਿਤ ਕਰਨ। ਟੈਲੀਕਾਸਟ ਦੌਰਾਨ ਕਿਸੇ ਤਕਨੀਕੀ ਨੁਕਸ ਕਾਰਨ ਨੈੱਟਵਰਕ ਖਰਾਬ ਹੋਣ ਦੀ ਸੂਰਤ ‘ਚ ਸਬੰਧਤ ਵਿਸ਼ੇ ਦਾ ਅਧਿਆਪਕ ਉਸ ਵਿਸ਼ੇ ਨੂੰ ਪੂਰਾ ਕਰੇਗਾ। ਐਜੂਕੇਟ ਰੂਮ ਤੇ ਐਜੂਕੇਟ ਲਾਇਬੇ੍ਰਰੀ ‘ਚ ਹਰੇਕ ਸਬੰਧਤ ਪੀਰੀਅਡ ‘ਚ ਵਿਦਿਆਰਥੀਆਂ ਦੀ ਹਾਜ਼ਰੀ ਲਈ ਐਜੂਕੇਟ ਰਜਿਸਟਰ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸੂਬਾ ਦਫ਼ਤਰ ਵੱਲੋਂ ਟੈਲੀਫੋਨ ਰਾਹੀਂ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਫੀਡਬੈਕ ਵੀ ਲਈ ਜਾਵੇਗੀ। ਵਿਭਾਗ ਨੂੰ ਉਮੀਦ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਸਕੂਲ ਮੁਖੀ ਰਿਕਾਰਡ ਦੀ ਤਸਦੀਕ ਕਰਨਗੇ : ਵਸੁੰਦਰਾ ਕਪਿਲਾ
ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐੱ. ਵਸੁੰਦਰਾ ਕਪਿਲਾ ਨੇ ਦੱਸਿਆ ਕਿ ਐਜੂਕੇਟ ਪੋ੍ਗਰਾਮਾਂ ਦਾ ਰਿਕਾਰਡ ਸਕੂਲ ਮੁਖੀਆਂ ਵਲੋਂ ਐਜੂਕੇਟ ਰਜਿਸਟਰ ‘ਚ ਤਸਦੀਕ ਕੀਤਾ ਜਾਵੇਗਾ। ਉਹ ਐਜੂਸੈੱਟ ਰੂਮ ‘ਚ ਪੋ੍ਗਰਾਮਾਂ ਦੀ ਸਮਾਂ-ਸਾਰਣੀ ਤੇ ਸਮਾਂ ਸਾਰਣੀ ਦੀਆਂ ਕਾਪੀਆਂ ਵੀ ਪ੍ਰਦਾਨ ਕਰਨਗੇ। ਲਾਈਵ ਲੈਕਚਰ ਵਾਲੇ ਦਿਨ ਡਿਊਟੀ ‘ਤੇ ਆਏ ਅਧਿਆਪਕ ਸਮੇਂ ਸਿਰ ਐਜੂਸੈਟ ਦਫ਼ਤਰ ‘ਚ ਹਾਜ਼ਰ ਰਹਿਣ। ਇਸ ਤੋਂ ਇਲਾਵਾ ਅਧਿਆਪਕ ਇਸ ਪੋ੍ਗਰਾਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਆਪਣੇ ਸੁਝਾਅ ਵੀ ਦੇ ਸਕਦੇ ਹਨ। ਇਸ ਮਹੀਨੇ ਲਈ ਹੋਣ ਵਾਲੀਆਂ ਗਤੀਵਿਧੀਆਂ ਦਾ ਪੂਰਾ ਸ਼ਡਿਊਲ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਕਰਵਾਇਆ ਗਿਆ ਹੈ ਤਾਂ ਜੋ ਅਧਿਆਪਕਾਂ ਜਾਂ ਸਕੂਲ ਮੁਖੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਨਸ਼ਿਆਂ ਖ਼ਿਲਾਫ਼ ਲੈਕਚਰ ਕਰਵਾਏ ਜਾਣਗੇ : ਡੀਈਓ ਸ਼ਮਸ਼ੇਰ ਸਿੰਘ
ਡੀਈਓ ਸ਼ਮਸ਼ੇਰ ਸਿੰਘਨੇ ਦੱਸਿਆ ਕਿ ਕੋਰੋਨਾ ਦੇ ਦੌਰ ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਲਈ ਐਜੂਕੇਸ਼ਨਲ ਸੈਟੇਲਾਈਟ ਯਾਨੀ ਐਜੂਸੈਟ ਪੋ੍ਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪੋ੍ਗਰਾਮ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ। ਸਮਾਜ ਸੁਧਾਰ ਬਾਰੇ ਲੈਕਚਰ ਵੀ ਹੋਵੇਗਾ ਨਸ਼ਾ ਛੱਡੋ ਤੇ ਮਾੜੀ ਸੰਗਤ। ਵਿਭਾਗ ਅਨੁਸਾਰ ਇਹ ਲੈਕਚਰ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਵਿਦਿਆਰਥੀ ਇਨਾਂ੍ਹ ਲੈਕਚਰਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ।