ਸੋਨੀ ਗੋਇਲ ਬਰਨਾਲਾ

ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਮਿਡਲ ਸਕੂਲ ਬਾਜਵਾ ਪੱਤੀ ਵਿਖੇ ਐਨਆਰਆਈ ਅਤੇ ਸਮਾਜ ਸੇਵੀ ਪ੍ਰਦੀਪ ਸਿੰਘ ਦੁਆਰਾ ਆਪਣੇ ਪਰਿਵਾਰ ਸਾਹਿਤ ਯੂਐਸਏ ਤੋਂ ਆ ਕੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਨਵਾਂ ਸਾਲ ਮਨਾਇਆ ਗਿਆ।

ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਜ ਸੇਵੀ ਐਨਆਰਆਈ ਪ੍ਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਦਿਲ ਲਗਾ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ।

ਉਹਨਾਂ ਬੱਚਿਆਂ ਨੂੰ ਸਮਾਜ ਸੇਵਾ ਕਰਨ, ਆਪਣੇ ਅਧਿਆਪਕਾਂ, ਵੱਡਿਆਂ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨ, ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਅਤੇ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।

ਸਕੂਲ ਦੇ ਵਿਕਾਸ ਅਤੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਉਹਨਾਂ ਨੇ ਸਕੂਲ ਮੁੱਖੀ ਗੁਰਸੰਗੀਤ ਕੌਰ ਨੂੰ 30000 ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਅਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਪਾਰਟੀ ਵੀ ਕੀਤੀ।

ਸਕੂਲ ਮੁੱਖੀ ਗੁਰਸੰਗੀਤ ਕੌਰ ਨੇ ਐਨਆਰਆਈ ਪ੍ਰਦੀਪ ਸਿੰਘ ਦਾ ਮਦਦ ਕਰਨ ਲਈ ਧੰਨਵਾਦ ਕੀਤਾ।

ਉਹਨਾਂ ਕਿਹਾ ਕਿ ਜਿੱਥੇ ਬਾਕੀ ਲੋਕ ਆਪਣੇ ਦੋਸਤਾਂ ਮਿੱਤਰਾਂ ਨਾਲ ਨਵਾਂ ਸਾਲ ਮਨਾਉਣ ਬਾਹਰ ਕਿਤੇ ਵੱਡੇ ਵੱਡੇ ਹੋਟਲਾਂ ਜਾਂ ਸ਼ਹਿਰਾਂ ਵਿੱਚ ਜਾਂਦੇ ਹਨ , ਉੱਥੇ ਹੀ ਸਮਾਜ ਸੇਵੀ ਅਤੇ ਪ੍ਰਦੀਪ ਸਿੰਘ ਜੀ ਨੇ ਆਪਣੇ ਪ੍ਰੀਵਾਰ ਸਮੇਤ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਨਵਾਂ ਸਾਲ ਮਨਾ ਕੇ ਇਕ ਵੱਡੇ ਦਰਿਆ ਦਿਲ ਹੋਂਦਾ ਸਬੂਤ ਦਿੱਤਾ ਹੈ।

ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਐਸਐੱਮਸੀ ਕਮੇਟੀ ਮੌਜੂਦ ਰਹੇ।

Posted By SonyGoyal

Leave a Reply

Your email address will not be published. Required fields are marked *