ਮਨਿੰਦਰ ਸਿੰਘ, ਬਰਨਾਲਾ

27 ਨਵੰਬਰ, ਨੈਸ਼ਨਲ ਹੈਲਥ ਮਿਸ਼ਨ ਇਮਪਲਾਈ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਨਾਲ ਹੋਈ। ਮੀਟਿੰਗ ਵਿੱਚ ਯੂਨੀਅਨ ਦੀਆਂ ਮੁੱਖ ਮੰਗਾਂ ਜਿਵੇਂ ਕਿ ਹਰਿਆਣਾ ਅਤੇ ਬਾਕੀ ਸੂਬਿਆਂ ਦੀ ਤਰਜ਼ ਤੇ ਤਨਖਾਹਾਂ ਵਿੱਚ ਵਾਧੇ, ਸਿਹਤ ਬੀਮਾ, ਕਮਾਊਂ ਛੁੱਟੀ ਅਤੇ ਲਾਇਲਟੀ ਬੋਨਸ ਬਾਰੇ ਚਰਚਾ ਕੀਤੀ ਗਈ। ਇਨਾਂ ਮੰਗਾਂ ਵਿੱਚੋਂ ਇੱਕ ਅਹਿਮ ਮੰਗ ਜਿਸ ਵਿੱਚ ਸਿਹਤ ਮੁਲਾਜ਼ਮਾਂ ਲਈ ਦੋ ਲੱਖ ਤੱਕ ਦਾ ਇਲਾਜ ਅਤੇ 40 ਲੱਖ ਰੁਪਏ ਦਾ ਦੁਰਘਟਨਾ ਬੀਮਾ ਮੌਕੇ ਤੇ ਹੀ ਮਨਜ਼ੂਰ ਕਰਦੇ ਹੋਏ ਇੰਡੀਅਨ ਬੈਂਕ ਨਾਲ ਸਹਿਮਤੀ ਪੱਤਰ ਸਾਈਨ ਕੀਤਾ ਗਿਆ। ਇਸ ਪੱਤਰ ਦੇ ਜਾਰੀ ਹੋਣ ਨਾਲ ਪੰਜਾਬ ਭਰ ਵਿੱਚ ਸਿਹਤ ਸਹੂਲਤਾਂ ਦੇ ਰਹੇ ਲਗਭਗ 9500 ਸਿਹਤ ਕਰਮਚਾਰੀਆਂ ਦੀ ਸਿਹਤ ਨੂੰ ਸਿਹਤ ਸੁਰੱਖਿਆ ਕਵਚ ਪ੍ਰਦਾਨ ਹੋਵੇਗਾ।

         ਇਸ ਮੌਕੇ ਤੇ ਨੈਸ਼ਨਲ ਹੈਲਥ ਮਿਸ਼ਨ ਇਮਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ, ਸੂਬਾ ਜਨਰਲ ਸਕੱਤਰ ਗੁਲਸ਼ਨ ਸ਼ਰਮਾ, ਅਮਰਜੀਤ ਸਿੰਘ ਅਤੇ ਮੀਤ ਪ੍ਰਧਾਨ ਕਿਰਨਜੀਤ ਕੌਰ, ਪ੍ਰੈਸ ਸਕੱਤਰ ਸੰਦੀਪ ਕੌਰ ਬਰਨਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸਿਹਤ ਬੀਮੇ ਨੂੰ ਲਾਗੂ ਕਰਵਾਉਣ ਵਿੱਚ ਪੰਜਾਬ ਸਰਕਾਰ ਦੇ ਬਾਘਾ ਪੁਰਾਣਾ ਤੋਂ ਐਮਐਲਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਕਿਹਾ ਕਿ ਪੰਜਾਬ ਦੇ 9500 ਸਿਹਤ ਕਰਮਚਾਰੀਆਂ ਦੀ ਸਿਹਤ ਦੀ ਫਿਕਰ ਕਰਦੇ ਹੋਏ ਸਰਕਾਰ ਤੋਂ ਇਹ ਬੀਮਾ ਪੋਲਸੀ ਲਾਗੂ ਕਰਵਾਈ। ਯੂਨੀਅਨ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ,ਸਿਹਤ ਸਕੱਤਰ ਸ਼੍ਰੀ ਕੁਮਾਰ ਰਾਹੁਲ, ਮਿਸ਼ਨ ਡਾਇਰੈਕਟਰ ਘਨਸ਼ਿਆਮ ਥੋਰੀ ਅਤੇ ਸਟੇਟ ਫਾਈਨੈਂਸ ਮੈਨੇਜਰ ਸੌਰਭ ਗੁਪਤਾ ਦਾ ਵਿਸ਼ੇਸ਼ ਰੂਪ ਚ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਸਿਹਤ ਮੰਤਰੀ ਪੰਜਾਬ ਵੱਲੋਂ ਯੂਨੀਅਨ ਨੂੰ ਭਰੋਸਾ ਦਵਾਇਆ ਗਿਆ ਕਿ ਆਉਣ ਵਾਲੇ ਦੋ ਮਹੀਨਿਆਂ “ਚ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਮਨਜ਼ੂਰੀ ਨਾਲ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਹਜ਼ਾਰਾਂ ਸਿਹਤ ਕਰਮਚਾਰੀਆਂ ਦੀਆਂ ਤਨਖਾਵਾਂ ਵਿੱਚ ਵਾਧਾ ਅਤੇ ਹੋਰ ਬਾਕੀ ਮੰਗਾਂ ਨੂੰ ਦੋ ਮਹੀਨਿਆਂ “ਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਜਗਦੇਵ ਸਿੰਘ ਮਾਨਸਾ,ਹਰਪਾਲ ਸਿੰਘ ਸੋਢੀ, ਡਾਕਟਰ ਸੁਮਿਤ ਕਪਾਹੀ, ਦਿਨੇਸ਼ ਕੁਮਾਰ ਪਟਿਆਲਾ,ਅਨੀਤਾ ਸ਼ਰਮਲ ਹੁਸ਼ਿਆਰਪੁਰ,ਮੰਜੂ ਬਾਂਸਲ ਬਰਨਾਲਾ, ਡਾਕਟਰ ਪ੍ਰਭਜੋਤ ਕੌਰ ਕਪੂਰਥਲਾ, ਡਾਕਟਰ ਸਿਮਰ ਪਾਲ ਸਿੰਘ ਮੋਗਾ, ਜਸ਼ਨ ਫਤਿਹਗੜ੍ਹ ਸਾਹਿਬ, ਡਾਕਟਰ ਸ਼ਿਵਰਾਜ ਡਾਕਟਰ ਜਤਿੰਦਰ ,ਡਾਕਟਰ ਸੁਨੀਲ ਤਰਗੋਤਰਾ, ਰਣਜੀਤ ਕੌਰ ਬਠਿੰਡਾ, ਜਸਬੀਰ ਸਿੰਘ ਤਰਨ ਤਾਰਨ, ਦੀਪਿਕਾ ਸ਼ਰਮਾ ਪਠਾਨਕੋਟ ਹਾਜ਼ਰ ਸਨ। 

Leave a Reply

Your email address will not be published. Required fields are marked *