ਬਾਜ਼ਾਰ ਚ ਮੁੱਖ ਮੰਤਰੀ ਮਾਨ ਦੀ ਅਰਥੀ ਚੁੱਕ ਕੇ ਕੀਤਾ ਮੁਜ਼ਾਹਰਾ
ਬਰਨਾਲਾ 10 ਨਵੰਬਰ (ਮਨਿੰਦਰ ਸਿੰਘ) ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਕਚਹਿਰੀ ਚੌਕ ਵਿੱਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਵਾਰ ਵਾਰ ਉਨਾਂ ਦੀ ਨੌਕਰੀ ਆਊਟਸੋਰਸ ਕੰਪਨੀਆਂ ਨੂੰ ਬਾਹਰ ਕਰਕੇ ਸਿੱਖਿਆ ਵਿਭਾਗ ਵਿੱਚ ਸੁਰੱਖਿਤ ਕਰਨ ਅਤੇ ਹਰਿਆਣਾ ਸੂਬੇ ਦੀ ਤਰਜ ਤੇ ਤਨਖਾਹ 33,550 ਰੁਪਏ ਮਹੀਨਾ ਕਰਨ ਸਬੰਧੀ ਤਰਲੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹਰ ਵਾਰ ਮੀਟਿੰਗ ਦਾ ਭਰੋਸਾ ਤਾਂ ਦਿੱਤਾ ਜਾਂਦਾ ਹੈ।
ਅਧਿਆਪਕਾਂ ਨੇ ਕਿਹਾ ਕਿ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਵਿੱਚ ਕੋਈ ਵੀ ਮੀਟਿੰਗ ਨਹੀਂ ਕੀਤੀ ਜਾਂਦੀ। ਨਾ ਹੀ ਸਰਕਾਰ ਵੱਲੋਂ ਉਹਨਾਂ ਦੀਆਂ ਕੋਈ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਂਦਾ ਹੈ। ਆਪ ਕਿਆ ਨੇ ਕਿਹਾ ਕਿ ਉਹਨਾਂ ਨਾਲ ਹੋ ਰਹੀ ਨਾ ਇਨਸਾਫੀ ਅਤੇ ਧੱਕੇਸ਼ਾਹੀ ਦੇ ਰੋਸ ਚ ਉਹਨਾਂ ਵੱਲੋਂ ਅੱਜ ਬਰਨਾਲਾ ਵਿਖੇ ਸਮੂਹ ਕਾਡਰ ਦੀ ਮੌਜੂਦਗੀ ਨਾਲ ਭਾਰੀ ਇਕੱਠ ਨਾਲ ਬਰਨਾਲਾ ਦੇ ਕਚਹਿਰੀ ਚੌਂਕ ਵਿੱਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਗਿਆ ਅਤੇ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਬਰਨਾਲਾ ਜਿਲੇ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਨੂੰ ਵੱਧ ਤਰਜੀਹ ਦੇ ਰਹੀ ਹੈ। ਪੱਕੇ ਰੋਜ਼ਗਾਰ ਦੀ ਮੰਗ ਕਰਨ ਤੇ ਲਾਠੀਚਾਰਜ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮਾਨ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਐਨ ਐੱਸ ਕਿਊ ਐਁਫ ਪ੍ਰੋਜੈਕਟ ਵਿੱਚ ਨੌ ਨਵੀਆਂ ਕੰਪਨੀਆਂ ਨੂੰ ਸ਼ਾਮਿਲ ਕੀਤਾ ਗਿਆ। ਹੁਣ ਮੌਜੂਦਾ ਕੰਪਨੀਆਂ ਦੀ ਗਿਣਤੀ 27 ਹੈ। ਜਿਸ ਵਿੱਚ ਮੌਜੂਦ 2964 ਵੋਕੇਸ਼ਨਲ ਅਧਿਆਪਕ ਖੂਨ ਦੇ ਹੰਜੂ ਰੋਣ ਲਈ ਮਜਬੂਰ ਹਨ। ਅਧਿਆਪਕਾ ਤੋਂ ਸਕੂਲਾਂ ਵਿੱਚ ਲੈਕਚਰਾਰ ਅਧਿਆਪਕ ਜਿੰਨਾ ਕੰਮ ਲਿਆ ਜਾਂਦਾ ਹੈ ਪ੍ਰੰਤੂ ਤਨਖਾਹ ਤਿੰਨ ਤੋਂ ਚਾਰ ਮਹੀਨੇ ਬਾਅਦ ਬਹੁਤ ਸਾਰੀਆਂ ਕਟੌਤੀਆਂ ਕਰਨ ਉਪਰੰਤ ਦਿੱਤੀ ਜਾਂਦੀ ਹੈ। ਜਿਸ ਦੇ ਸਬੰਧ ਉਹਨਾਂ ਵੱਲੋਂ ਵਾਰ-ਵਾਰ ਮਾਣ ਸਰਕਾਰ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਪ੍ਰੰਤੂ ਸਰਕਾਰ ਵੱਲੋਂ ਕੋਈ ਵੀ ਪੱਕਾ ਹੱਲ ਨਹੀਂ ਕੀਤਾ ਗਿਆ। ਪਿਛਲੇ ਦਿਨੀ ਮੰਤਰੀ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਦਾ ਅਸ਼ਵਾਸਨ ਦਿੱਤਾ ਗਿਆ। ਅਧਿਆਪਕ ਦੋ ਦਿਨ ਬਿਨਾਂ ਤਨਖਾਹ ਛੁੱਟੀ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਰੈਸਟ ਹਾਊਸ ਬਠਿੰਡਾ ਸਾਹਮਣੇ ਮੀਟਿੰਗ ਲਈ ਬੈਠੇ ਰਹੇ ਪ੍ਰੰਤੂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨ ਤੋਂ ਸਾਫ ਮਨਾ ਕਰ ਦਿੱਤਾ। ਜਿਸ ਦਾ ਕਾਡਰ ਵਿੱਚ ਭਾਰੀ ਰੋਸ ਹੈ। ਜਿਸ ਸੰਬੰਧ ਵਿੱਚ ਅੱਜ ਬਰਨਾਲਾ ਵਿਖੇ ਇਸ ਰੋਸ ਪ੍ਰਦਰਸ਼ਨ ਨੂੰ ਕੀਤਾ ਗਿਆ ਅਤੇ ਸਰਕਾਰ ਨੂੰ ਦੱਸਿਆ ਗਿਆ ਕਿ ਇਹ ਤਾਂ ਸਿਰਫ ਇੱਕ ਸ਼ੁਰੂਆਤ ਹੈ, ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਹੀਂ ਕਰਦੀ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖਿਲਾਫ ਪੱਕਾ ਮੋਰਚਾ ਵਿੱਢਣਗੇ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਵਾਧਿਆਂ ਦੀ ਪੋਲ ਖੋਲਣਗੇ। ਇਸ ਮੌਕੇ ਸਮੂਹ ਪੰਜਾਬ ਵਿੱਚੋਂ ਭਾਰੀ ਗਿਣਤੀ ਵਿੱਚ ਮਹਿਲਾ ਅਧਿਆਪਕਾਂਵਾਂ ਅਤੇ ਪਰਿਵਾਰਾਂ ਸਮੇਤ ਅਧਿਆਪਕ ਸ਼ਾਮਿਲ ਹੋਏ। ਇਸ ਮੌਕੇ ਤੇ ਮੌਜੂਦ ਪੰਜਾਬ ਸਾਰੇ ਜਿਲਾ ਪ੍ਰਧਾਨ ਨੇ ਜਿਸ ਵਿੱਚ ਰਣਜੀਤ ਸਿੰਘ ਜਿਲਾ ਬਰਨਾਲਾ, ਗੁਰਜੀਤ ਸਿੰਘ ਬਠਿੰਡਾ, ਗੁਰਜਿੰਦਰ ਸਿੰਘ ਫਰੀਦਕੋਟ, ਗੁਰਦੇਵ ਸਿੰਘ ਫਿਰੋਜ਼ਪੁਰ, ਪਰਮਜੀਤ ਕੌਰ ਸੰਗਰੂਰ, ਹੇਮੰਤ ਪਟਿਆਲਾ, ਮਨਿੰਦਰ ਸਿੰਘ ਜਲੰਧਰ, ਭੁਪਿੰਦਰ ਸਿੰਘ ਰੋਪੜ੍ਹ ,ਅਮਨਦੀਪ ਸਿੰਘ ਮਾਨਸਾ ਨੇ ਮੀਟਿੰਗ ਕਰਕੇ ਕਿਹਾ ਜੇਕਰ ਸਰਕਾਰ 14 ਨਵੰਬਰ ਤੱਕ ਮੁੱਖ ਮੰਤਰੀ ਜਾ ਸਿਖਿਆ ਮੰਤਰੀ ਨਾਲ ਮੀਟਿੰਗ ਕਰਵਾ ਕੇ ਸਾਡਾ ਹੱਲ ਨਹੀਂ ਕਰਵਾਉਂਦੀ ਤਾਂ ਉਹ 15 ਨਵੰਬਰ ਨੂੰ ਦੁਬਾਰਾ ਬਰਨਾਲਾ ਵਿੱਚ ਇਸ ਤੋਂ ਵੀ ਜਿਆਦਾ ਗਿਣਤੀ ਵਿੱਚ ਆ ਕੇ ਪੱਕਾ ਧਰਨਾ ਲਗਾ ਕੇ ਸਰਕਾਰ ਦਾ ਵਿਰੋਧ ਕਰਨਗੇ।