ਬਠਿੰਡਾ ਦਿਹਾਤੀ 05 ਮਈ ( ਜਸਵੀਰ ਸਿੰਘ)
ਅੱਜ ਦੇ ਚੋਰੀ ਠੱਗੀ ਬੇਈਮਾਨੀ ਦੇ ਸਮੇਂ ਦੇ ਵਿੱਚ ਇਮਾਨਦਾਰ ਲੋਕਾਂ ਕਰਕੇ ਇਹ ਧਰਤੀ ਖੜੀ ਹੈ।
ਜਿਸ ਦੀ ਉਦਾਹਰਨ ਤਲਵੰਡੀ ਸਾਬੋ ਨਿਵਾਸੀ ਹਰਨੇਕ ਸਿੰਘ ਨੇਕਾ ਹੈ ਜਿਸ ਨੇ ਐਪਲ ਕੰਪਨੀ ਦੇ ਮਹਿੰਗੇ ਮੋਬਾਇਲ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਵਾਸੀ ਪਿੰਡ ਢਿਲਵਾਂ ਜਿਲਾ ਬਠਿੰਡਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਅਤੇ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਲਈ ਆਏ ਸਨ।
ਜਿਨਾਂ ਦਾ ਮਹਿੰਗਾ ਮੋਬਾਇਲ ਐਪਲ ਕੰਪਨੀ ਦਾ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਦੀ ਸੜਕ ਉੱਪਰ ਡਿੱਗ ਪਿਆ।
ਇਹ ਮੋਬਾਇਲ ਹਰਨੇਕ ਸਿੰਘ ਨੇਕਾ ਤੇ ਉਸਦੇ ਨਾਲ ਦੇ ਸਾਥੀ ਨੂੰ ਮਿਲ ਗਿਆ।
ਜਿਨ੍ਹਾਂ ਨੇ ਫਿਰ ਇਸ ਦੇ ਮਾਲਕ ਨਾਲ ਸੰਪਰਕ ਕਰਕੇ ਉਹਨਾਂ ਦਾ ਮੋਬਾਇਲ ਉਹਨਾਂ ਨੂੰ ਵਾਪਸ ਕੀਤਾ।
ਹਰਨੇਕ ਸਿੰਘ ਨੇਕਾ ਦੀ ਇਸ ਇਮਾਨਦਾਰੀ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਜਗਜੀਤ ਸਿੰਘ ਢਿੱਲਵਾਂ ਨੇ ਉਹਨਾਂ ਦਾ ਮਾਣ ਸਤਿਕਾਰ ਵੀ ਕੀਤਾ ਤੇ ਆਪਣਾ ਮੋਬਾਇਲ ਵਾਪਸ ਮਿਲਣ ਤੇ ਖੁਸ਼ੀ ਵੀ ਜਾਹਰ ਕੀਤੀ।
ਉਨਾਂ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਹਰ ਪਾਸੇ ਝੂਠ ਬੇਈਮਾਨੀ ਠੱਗੀ ਦਾ ਬੋਲਬਾਲਾ ਹੈ ਇਸ ਸਮੇਂ ਵਿੱਚ ਇਮਾਨਦਾਰੀ ਨੂੰ ਹਰਨੇਕ ਸਿੰਘ ਨੇਕਾ ਵਰਗੇ ਇਨਸਾਨ ਜਿੰਦਾ ਰੱਖ ਰਹੇ ਹਨ।
Posted By SonyGoyal