ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਦੇਸ਼ ਨੂੰ ਐਮ.ਪੀ ਔਜਲਾ ਤੇ ਹਮੇਸ਼ਾ ਮਾਣ ਰਹੇਗਾ
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿਚ ਦਿਖਾਈ ਬਹਾਦਰੀ ਕਾਰਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਿਰ ਪੂਰੀ ਦੁਨੀਆਂ ‘ਚ ਉੱਚਾ ਹੋਇਆ ਹੈ ਅਤੇ ਇਸ ਬਹਾਦਰੀ ਦੇ ਕਾਰਨ ਸਿੱਖ ਐਮ.ਪੀ ਸ. ਗੁਰਜੀਤ ਸਿੰਘ ਔਜਲਾ ਦੇ ਖੂਬ ਚਰਚੇ ਹੋ ਰਹੇ ਹਨ।
ਸ. ਔਜਲਾ ਦੀ ਇਸ ਬਹਾਦਰੀ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਧਾਰਮਿਕ ਆਗੂਆਂ ਅਤੇ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਗੁਰੂਦਵਾਰਾ ਸਿੰਘ ਸਭਾ (ਕਾਲਿਆ ਵਾਲਾ ਖੂਹ) ਅਜਨਾਲਾ ਵਿਖੇ ਵਿਸ਼ੇਸ਼ ਤੌਰ ‘ਤੇ ਸਿਰੀ ਸਾਹਿਬ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੀ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਇਹ ਗੱਲ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਨੇ ਸਾਬਤ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ. ਔਜਲਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਹੀ ਦੇਸ਼ ਦੀ ਪਾਰਲੀਮੈਂਟ ਵਿਚ ਜੋ ਬਹਾਦਰੀ ਵਾਲਾ ਕੰਮ ਕੀਤਾ ਹੈ, ਉਹ ਇਕ ਲਾਮਿਸਾਲ ਹੈ ਅਤੇ ਰਹਿੰਦੀ ਦੁਨੀਆਂ ‘ਚ ਯਾਦ ਰਹੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਐਮ.ਪੀ ਔਜਲਾ ਦੀ ਬਹਾਦਰੀ ਨੇ ਦੁਨੀਆਂ ਭਰ ਵਿਚ ਇਕ ਵੱਖਰੀ ਛਾਪ ਛੱਡੀ ਹੈ ਅਤੇ ਉਨ੍ਹਾਂ ਦਾ ਕੱਦ ਦੇਸ਼ ਵਿਚ ਬਾਕੀ ਨੇਤਾਵਾਂ ਨਾਲੋਂ ਹੋਰ ਉੱਚਾ ਹੋਇਆ ਹੈ।
ਇਸ ਮੌਕੇ ਪ੍ਰਧਾਨ ਸ. ਵਰਿਆਮ ਸਿੰਘ, ਸ. ਪ੍ਰਗਟ ਸਿੰਘ ਕੋਟਲੀ, ਸ. ਪਰਮਜੀਤ ਸਿੰਘ ਥਾਣੇਦਾਰ, ਬਾਬਾ ਜੱਜਵਿੰਦਰ ਸਿੰਘ, ਸ. ਜੋਗਿੰਦਰ ਸਿੰਘ, ਸ. ਗੁਲਜ਼ਾਰ ਸਿੰਘ, ਸ. ਗੁਰਦੀਪ ਸਿੰਘ, ਸ. ਕਾਬਲ ਸਿੰਘ ਸ਼ਾਹਪੁਰ, ਸ. ਮਨਬੀਰ ਸਿੰਘ ਨਿੱਝਰ, ਸੁੱਖ ਨਿੱਝਰ ਜੀ ਅਤੇ ਹੋਰ ਆਗੂ ਹਾਜ਼ਰ ਸਨ।
Posted By SonyGoyal