ਮਨਿੰਦਰ ਸਿੰਘ, ਬਰਨਾਲਾ
05 ਦਸੰਬਰ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵੱਲੋਂ ਪੰਡਿਤ ਹਰਬੰਸ ਲਾਲ ਸ਼ਰਮਾ ਜੀ ਦੀ ਯਾਦ ਵਿੱਚ ਇੱਕ ਪਰੋਗਰਾਮ ਪ੍ਰਿੰਸੀਪਲ ਡਾ ਨੀਲਮ ਸ਼ਰਮਾ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ।
ਇਹ ਪ੍ਰੋਗਰਾਮ ਅੰਗਰੇਜ਼ੀ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ।
ਇਸ ਵਿੱਚ ਕੁਇਜ਼ ਮੁਕਾਬਲਾ ਅਤੇ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ।
ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ।
ਐਲ ਬੀ ਐਸ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਗਰਗ ਦਾ ਵੀ ਸਵਾਗਤ ਕੀਤਾ ਗਿਆ।
ਪ੍ਰਿੰਸੀਪਲ ਮੈਡਮ ਨੇ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।
ਬੱਚਿਆਂ ਨੇ ਗਾਇਤਰੀ ਮੰਤਰ ਦਾ ਗਾਇਨ ਕੀਤਾਇਸ ਤੋਂ ਬਾਅਦ ਕੁਇਜ਼ ਪ੍ਰਤੀਯੋਗਤਾ ਸ਼ੁਰੂ ਕੀਤੀ ਗਈ।
ਇਸ ਵਿੱਚ ਚਾਰ ਟੀਮਾਂ ਵਾਸਤੇ ਤਿੰਨ ਰਾਊਂਡ ਸਨ।
ਪ੍ਰਸ਼ਨ ਵਿਆਕਰਨ ਸਾਹਿਤ ਅਤੇ ਆਮ ਗਿਆਨ ਵਿੱਚੋਂ ਪੁੱਛੇ ਗਏ।
ਵਿਦਿਆਰਥੀ ਬਹੁਤ ਉਤਸਾਹ ਨਾਲ ਉੱਤਰ ਦੇ ਰਹੇ ਸਨ।
ਟੀਮਾਂ ਤੋਂ ਇਲਾਵਾ ਬਾਕੀ ਬੈਠੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਜਵਾਬ
ਦਿੱਤੇ ।
ਪ੍ਰਸ਼ਨ ਪ੍ਰੋਜੈਕਟਰ ਉੱਤੇ ਵੀ ਨਾਲ ਨਾਲ ਦਿਖਾਏ ਜਾ ਰਹੇ ਸਨ।
ਟੀਮ ਐਕਸਾਈਟਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਟੀਮ ਹੈਪੀ ਨੇ ਦੂਜਾ ਅਤੇ ਟੀਮ ਜੋਆਇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਟੀਮਾਂ ਦੇ ਨਾਲ ਨਾਲ ਬਾਕੀ ਉੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ ।
ਜਿੱਤਣ ਵਾਲੀਆਂ ਟੀਮਾਂ ਨੂੰ ਸਰਟੀਫ਼ਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
Posted By SonyGoyal