ਬਰਨਾਲਾ, 23 ਮਈ (ਹਰਵਿੰਦਰ ਸਿੰਘ ਕਾਲਾ)

ਬੀ.ਬੀ.ਏ ਅਤੇ ਬੀ.ਸੀ.ਏ ਦੀਆਂ ਸੀਟਾਂ ਹਨ ਸੀਮਤ ਐੱਸ ਐੱਸ ਡੀ ਕਾਲਜ ਬਰਨਾਲਾ ਵਿੱਚ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ, ਕਿੳਂਕਿ ਇਸ ਵਾਰ ਐੱਸ ਐੱਸ ਡੀ ਕਾਲਜ ਬਰਨਾਲਾ ਵਿੱਚ ਕਈ ਨਵੇਂ ਕੋਰਸ ਸੁਰੂ ਕੀਤੇ ਗਏ ਹਨ।

ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਹੈ ਕਿ ਐੱਸ ਐੱਸ ਡੀ ਕਾਲਜ ਵਿੱਚ ਜਿਥੇ ਪਹਿਲਾਂ ਬੀ.ਏ, ਬੀ.ਸੀ.ਏ, ਬੀ ਕਾਮ, ਐਮ.ਏ ਹਿਸਟਰੀ, ਐਮ.ਏ ਪੰਜਾਬੀ, ਐਮ.ਐਸ.ਸੀ ਆਈ.ਟੀ, ਪੀ.ਜੀ.ਡੀ.ਸੀ.ਏ ਅਤੇ ਐਮ ਕਾਮ ਆਦਿ ਕੋਰਸ ਚੱਲ ਰਹੇ ਹਨ, ੳਥੇ ਇਸ ਵਾਰੀ ਬੀ.ਬੀ.ਏ ਅਤੇ ਬੀ.ਐਸ. ਸੀ ਮੈਡੀਕਲ ਅਤੇ ਨਾਲ ਮੈਡੀਕਲ ਸਮੇਤ ਕਈ ਨਵੇਂ ਕੋਰਸ ਸੁਰੂ ਕੀਤੇ ਗਏ ਹਨ।

ਇਹਨਾਂ ਕੋਰਸਾਂ ਕਰਕੇ ਇਲਾਕਾ ਭਰ ਦੇ ਵਿਦਿਆਰਥੀਆਂ ਦਾ ਰੁਝਾਨ ਐੱਸ ਐੱਸ ਡੀ ਕਾਲਜ ਵੱਲ ਹੋਇਆ ਹੈ।

ਐੱਸ ਡੀ ਸਭਾ (ਰਜਿ:) ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਹੋਏ ਯੂਥ ਵੈਸਟੀਵਲ ਵਿੱਚੋਂ ਆਲ ਓਵਰ ਟਰਾਫੀ ਜਿੱਤ ਕੇ ਦਰਸਾ ਦਿੱਤਾ ਹੈ ਕਿ ਇਲਾਕੇ ਭਰ ਦੇ ਕਾਲਜਾਂ ਵਿੱਚੋਂ ਐੱਸ ਐੱਸ ਡੀ ਕਾਲਜ ਹੀ ਸਿਰਕੱਢ ਕਾਲਜ ਹੈ।

ਇਸ ਲਈ ਐੱਸ ਐੱਸ ਡੀ ਕਾਲਜ ਹੁਣ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ।

ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਹੈ ਕਿ ਬਹੁਤ ਹੀ ਕਾਬਲ ਸਟਾਫ ਸਦਕਾ ਖੁੱਲੇ ਵਾਤਾਵਰਣ ਵਿੱਚ ਵੱਡੇ ਵੱਡੇ ਖੇਡ ਮੈਦਾਨਾਂ ਵਾਲੇ ਐੱਸ ਐੱਸ ਡੀ ਕਾਲਜ ‘ਚ ਪੜਨ ਵਾਲੇ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ।

ਜਿਥੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਲਾ-ਮਿਸਾਲ ਰੁਤਬੇ ਹਾਸਲ ਕੀਤੇ ਹਨ, ਉਥੇ ਖੇਡਾਂ ਦੇ ਖੇਤਰ ਵਿੱਚ ਵੀ ਸੂਬਾ ਅਤੇ ਨੈਸ਼ਨਲ ਪੱਧਰ ’ਤੇ ਤਮਗੇ ਜਿੱਤ ਕੇ ਵਿਦਿਆਰਥੀਆਂ ਨੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ।

ਉਹਨਾਂ ਕਿਹਾ ਕਿ ਬੱਸ ਸਟੈਂਡ ਦੇ ਨਜਦੀਕ ਤਰਕਸੀਲ ਚੌਂਕ ਤੋਂ ਮਹਿਜ ਕੁੱਝ ਹੀ ਮੀਟਰ ਦੂਰ ਹੋਣ ਕਾਰਨ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਆਵਾਜਾਈ ਬਹੁਤ ਆਸਾਨ ਹੈ।

ਜਿਸ ਕਾਰਨ ਹੁਣ ਵਿਦਿਆਰਥੀਆਂ ਦੀ ਪਹਿਲੀ ਪਸੰਦ ਐੱਸ ਐਂਸ ਡੀ ਕਾਲਜ ਬਣ ਗਿਆ ਹੈ।

Posted By SonyGoyal

Leave a Reply

Your email address will not be published. Required fields are marked *