ਐੱਸ.ਡੀ ਕਾਲਜ ਵੱਲੋਂ ਤਿਆਰ ਕੀਤੀ ਲਘੂ ਫ਼ਿਲਮ ‘ਚੁੱਪ’ ਨੇ ਅੰਤਰ-ਯੂਨੀਵਰਸਿਟੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਦਿਆਂ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਕਾਲਜ ਦੇ ਪੀਆਰਓ ਪ੍ਰੋ.ਸ਼ੋਇਬ ਜ਼ਫਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰੀ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਕਾਲਜ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤਿਨਿਧਤਾ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਅੰਤਰ-ਕਾਲਜ ਅਤੇ ਅੰਤਰ-ਜ਼ੋਨਲ ਯੁਵਕ ਮੁਕਾਬਲਿਆਂ ਵਿੱਚ ਵੀ ਝੰਡੀ ਰਹੀ ਸੀ।
ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਲਘੂ ਫ਼ਿਲਮ ‘ਚੁੱਪ’ ਦਾ ਵਿਸ਼ਾ ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਤ ਸੀ ਜਿਸਨੂੰ ਕਾਲਜ ਦੇ ਪ੍ਰੋ. ਗੁਰਪ੍ਰਵੇਸ਼ ਸਿੰਘ ਦੀ ਅਗਵਾਈ ਵਿਚ
ਵਿਦਿਆਰਥੀਆਂ ਅਰਮਾਨਜੋਤ ਸਿੰਘ ਰਾਜਵੀਰ ਸਿੰਘ ਅਤੇ ਸੁਨੀਲਕੁਮਾਰ ਨੇ ਬੜੀ ਮਿਹਨਤ ਨਾਲ ਪਰਦੇ ’ਤੇ ਉਤਾਰਿਆ।
ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਬੰਧਕੀ ਕਮੇਟੀ ਵੱਲੋਂ ਵੀ ਵਧਾਈ ਦਿੱਤੀ ਗਈ।
Posted By SonyGoyal