ਸੋਨੀ ਗੋਇਲ, ਬਰਨਾਲਾ

ਪਿੰਡ ਕਰਮਗੜ੍ਹ ਵਿਖੇ ਅੌਰਤ ਨੂੰ ਗਲਤ ਮੈਸੇਜ ਭੇਜਣ ਤੇ ਕੁੱਟਮਾਰ ਦੇ ਮਾਮਲੇ ‘ਚ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਵਿਅਕਤੀ ਸਣੇ ਉਸਦੀ ਪਤਨੀ ਤੇ ਮਾਂ ਖ਼ਿਲਾਫ਼ ਸੰਗੀਨ ਜ਼ੁਰਮ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੀੜ੍ਹਤ ਅੌਰਤ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ 15 ਜਨਵਰੀ ਦੀ ਦੇਰ ਰਾਤ ਕਰੀਬ ਸਾਢੇ 10 ਵਜੇ ਗੁਰਦੀਪ ਸਿੰਘ ਜੌਟੀ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਕਰਮਗੜ੍ਹ ਨੇ ਉਸਦੇ ਫੋਨ ‘ਤੇ ਅਸ਼ਲੀਲ ਮੈਸੇਜ ਕੀਤਾ ਸੀ।

ਉਸ ਸਮੇਂ ਉਸ ਦਾ ਪਤੀ ਘਰ ‘ਚ ਹਾਜ਼ਰ ਸੀ। ਜਿਸ ਨੇ ਜੌਂਟੀ ਦਾ ਮੈਸੇਜ ਪੜ੍ਹ ਲਿਆ ਸੀ ਤੇ ਮੈਸਜ ਪੜ੍ਹ ਕੇ, ਗੁਰਦੀਪ ਸਿੰਘ ਜੌਟੀ ਦੇ ਘਰ ਉਲਾਂਭਾ ਦਿੱਤਾ।

ਉਲਾਂਭਾ ਮਿਲਣ ਉਪਰੰਤ ਗੁਰਦੀਪ ਸਿੰਘ ਜੌਟੀ ਨੇ ਸਵੇਰੇ ਮੋਹਤਬਰ ਇੱਕਠੇ ਕਰਕੇ ਗੱਲਬਾਤ ਕਰਨ ਬਾਰੇ ਕਿਹਾ ।

ਫਿਰ ਕੁੱਝ ਮੋਹਤਬਰ ਵਿਅਕਤੀ ਇੱਕਠੇ ਹੋਏ, ਉਸ ਤੋਂ ਬਾਅਦ ਗੁਰਦੀਪ ਸਿੰਘ ਜੌਟੀ ਨੇ ਪੀੜ੍ਹਤ ਅੌਰਤ ਨੂੰ ਆਪਣੇ ਘਰ ਬੁਲਾਇਆ ਤੇ ਗਾਲੀ ਗਲੋਚ ਕੀਤੀ।

ਜਦੋਂ ਪੀੜ੍ਹਤ ਅੌਰਤ ਨਾਲ ਗਏ ਮੋਹਤਬਰ ਵਿਅਕਤੀਆਂ ਨੇ ਪੀੜ੍ਹਤਾ ਨੂੰ ਕਿਹਾ ਕਿ ਆਪਾਂ ਇੱਥੋਂ ਚੱਲਦੇ ਹਾਂ ਤਾਂ ਅੱਗੋਂ ਗੁਰਦੀਪ ਸਿੰਘ ਜੌਟੀ ਨੇ ਪੀੜ੍ਹਤਾ ਦੀ ਚੁੰਨੀ ਫੜ੍ਹ ਲਈ ਤੇ ਬਾਂਹ ਫੜ੍ਹ ਕੇ ਆਪਣੀ ਕਿਰਪਾਨ ਉਸਦੇ ਸਿਰ ‘ਚ ਸੱਟ ਮਾਰੀ, ਜਿਸ ਨਾਲ ਉਹ ਥੱਲੇ ਡਿੱਗ ਪਈ।

ਜਿਸਦੇ ਗਗਨਦੀਪ ਕੌਰ ਨੇ ਬਾਲ ਖਿੱਚ ਲਏ ਤੇ ਬਿੰਦਰ ਕੌਰ ਨੇ ਡਿੱਗੀ ਪਈ ਦੇ ਹੀ ਠੇਡਾ ਮਾਰਿਆ।

ਜਖਮੀ ਹਾਲਤ ‘ਚ ਪੀੜ੍ਹਤਾ ਨੂੰ ਉਸ ਦੇ ਪਤੀ ਨੇ ਗੱਡੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾ ਦਿੱਤਾ ।

ਪੁਲਿਸ ਨੇ ਹਸਪਤਾਲ ਵਿਖੇ ਦਾਖਿਲ ਪੀੜ੍ਹਤਾ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਨਾਮਜਦ ਮੁਲਜ਼ਮ ਗੁਰਦੀਪ ਸਿੰਘ ਜੌਟੀ, ਗਗਨਦੀਪ ਕੌਰ ਤੇ ਬਿੰਦਰ ਕੌਰ ਦੇ ਖਿਲਾਫ ਅਧੀਨ ਜੁਰਮ 323, 324, 354ਏ, 506, 34 ਆਈਪੀਸੀ ਤਹਿਤ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਏ.ਐੱਸ.ਆਈ. ਸੁਖਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ।

Posted By SonyGoyal

Leave a Reply

Your email address will not be published. Required fields are marked *