ਮਨਿੰਦਰ ਸਿੰਘ ਬਰਨਾਲਾ
ਜਿਮਣੀ ਚੋਣਾਂ ਦੇ ਐਲਾਨ ਮਗਰੋਂ ਸਿਆਸੀ ਲੋਕਾਂ ਚ ਹਲਚਲ ਹੋਣੀਆਂ ਸ਼ੁਰੂ ਹੋ ਗਈਆਂ ਉੱਥੇ ਹੀ ਕੁਝ ਲੋਕਾਂ ਵੱਲੋਂ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਕਿ ਹੁਣ ਸਾਨੂੰ ਮੌਕਾ ਮਿਲ ਗਿਆ ਹੈ ਪਾਰਟੀਆਂ ਬਦਲਣ ਦਾ। ਕੁਝ ਲੋਕਾਂ ਨੇ ਹੁਣ ਤੱਕ ਸੰਗ ਦੇ ਸਗਾਉਂਦਿਆਂ ਨੇ ਦੂਜੀਆਂ ਪਾਰਟੀਆਂ ਨਾਲ ਗੱਲ ਨਹੀਂ ਸੀ ਕੀਤੀ ਭਾਵੇਂ ਅੰਦਰੋਂ ਅੰਦਰੀ ਉਹਨਾਂ ਦਾ ਮਨ ਕਦੋਂ ਦਾ ਕਰ ਰਿਹਾ ਸੀ ਕਿ ਛੇਤੀ ਦੇਣੇ ਸਾਨੂੰ ਕੋਈ ਆਪਣੀ ਪਾਰਟੀ ਚ ਰਲਣ ਲਈ ਆਫਰ ਕਰੇ ਅਤੇ ਅਸੀਂ ਉਹਨਾਂ ਚ ਜਾ ਰਲੀਏ। ਜਾਹਿਰ ਜੀ ਗੱਲ ਹੈ ਕਿ ਇਸ ਮੌਕੇ ਜਿਹੜਾ ਵੀ ਕੋਈ ਜਾਣਾ ਚਾਵੇਗਾ ਉਹ ਮੌਜੂਦਾ ਸਰਕਾਰ ਦੀ ਪਾਰਟੀ ਚ ਇਹ ਜਾਣਾ ਚਾਹਵੇਗਾ ਤੇ ਇਸ ਦੇ ਚਲਦਿਆਂ ਬਰਨਾਲਾ ਤੋਂ ਧੀਰਜ ਦੱਦਾਹੂਰ ਅਤੇ ਨੀਰਜ ਜਿੰਦਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਫੇਰੀ ਦੌਰਾਨ ਝਾੜੂ ਹੱਥ ਚ ਫੜ ਫੜ ਲਿਆ ਹੈ ਅਤੇ ਅੱਜ ਤੋਂ ਉਹ ਵੀ ਆਮ ਆਦਮੀ ਹੋ ਚੁੱਕੇ ਹਨ।।