ਹਾਲਤ ਖਰਾਬ ਹੋਣ ਤੇ ਸਿਵਿਲ ਹਸਪਤਾਲ ਕਰਵਾਇਆ ਭਰਤੀ

ਮਨਿੰਦਰ ਸਿੰਘ, ਬਰਨਾਲਾ

ਬਰਨਾਲਾ ਵਿਖੇ ਰਹਿੰਦੀ ਉੱਤਰ ਪ੍ਰਦੇਸ਼ ਵਾਸੀ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣਾ ਆਇਆ ਹੈ। ਬਰਨਾਲਾ ਦੀ ਰਹਿਣ ਵਾਲੀ 11 ਸਾਲਾ ਲੜਕੀ ਨਾਲ ਉਸਦਾ ਚਾਚਾ ਕਈ ਮਹੀਨਿਆ ਤੱਕ ਜਬਰਜਨਾਹ ਕਰਦਾ ਰਿਹਾ। ਉਸਦੇ ਘਰ ਵਾਲਿਆਂ ਨੂੰ ਜਦੋ ਪਤਾ ਚਲਿਆ ਤਾ ਨਾਬਾਲਗ ਦੇ ਪੇਟ ਚ 4 ਮਹਿਨਿਆ ਦਾ ਭਰੂਣ ਪਲ਼ ਰਿਹਾ ਸੀ ਜਦੋ ਪਰਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਗਰਬਵਾਤ ਖ਼ਤਮ ਕਰਨ ਲਈ ਘਰ ਵਿੱਚ ਹੀ ਉਸਨੂੰ ਕੋਈ ਦਵਾਈ ਖਵਾ ਦਿੱਤੀ। ਦਵਾਈ ਖਾਣ ਤੋਂ ਬਾਅਦ ਜਦੋਂ ਨਾਬਾਲਗ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ ਬੱਚਾ ਵਾਰਡ ‘ਚ ਭਰਤੀ ਕਰਵਾਇਆ ਗਿਆ।

ਜਾਂਚ ਲਈ ਭਰੂਣ ਮੋਰਚਰੀ ਚ ਰੱਖਿਆ- ਐਸ ਐਮ ਓ

SMO Dr. Tapinderjot Kausal Barnala

ਸਿਵਲ ਹਸਪਤਾਲ ਬਰਨਾਲਾ ਦੇ ਐਸਐਮਓ ਡਾ. ਤੁਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਗਾਇਨੀ ਮਾਹਰ ਡਾਕਟਰ ਹਿਮਾਨੀ ਸ਼ਰਮਾ ਵੱਲੋਂ ਪੀੜਤਾ ਦਾ ਇਲਾਜ ਕਰਕੇ ਉਸਦੇ ਗਰਭ ਤੋਂ ਨਿਕਲੇ ਭਰੁਣ ਦੀ ਜਾਂਚ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ‘ਚ ਰੱਖਿਆ ਗਿਆ ਹੈ।

ਮਾਮਲੇ ਦੀ ਜਾਚ ਪੜਤਾਲ ਜਾਰੀ, ਮੁਲਜ਼ਮ ਜਲਦੀ ਹੋਵੇਗਾ ਸਲਾਖਾਂ ਪਿੱਛੇ – ਇੰਸਪੈਕਟਰ ਬਲਜੀਤ ਸਿੰਘ

SHO Baljit Singh City 1 Police station barnala

ਇਸ ਘਟਨਾ ਸਬੰਧੀ ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਥਾਣਾ ਸਿਟੀ-1 ਬਰਨਾਲਾ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ ਤੇ ਪੀੜਤਾ ਦੇ ਬਿਆਨ ਅਦਾਲਤ ‘ਚ ਕਰਵਾਏ ਜਾਣ ਦੀ ਪ੍ਰਕਿਰਿਆ ਜਾਰੀ ਹੈ।

‎Follow us on Facebook book
https://www.facebook.com/newsindiaunivision?mibextid=2JQ9oc
——————————————-
Follow us YouTube
https://youtube.com/@UnivisionNewsIndia?si=Eyw5r3dRGqI0LPiU
——————————————
join us on what’s app for all the update
Open this link to join my WhatsApp Group: https://chat.whatsapp.com/LEqFXIcECZi96zsgxw1RWi
—————————————
To join as a journalist contact us why what’s app and send your resume

Leave a Reply

Your email address will not be published. Required fields are marked *