ਮਨਿੰਦਰ ਸਿੰਘ, ਬਰਨਾਲਾ
ਅੱਜ ਦੇ ਯੁੱਗ ਚ ਲੋਕਾਂ ਦਾ ਰੁਝਾਨ ਜਿੱਥੇ ਕਲੋਨੀਆਂ ਵੱਲ ਵਧਿਆ ਹੋਇਆ ਹੈ ਉੱਥੇ ਹੀ ਬਰਨਾਲਾ ਦੇ ਕਈ ਕਲੋਨੀਆਂ ਦੇ ਵਾਸੀ ਇੰਝ ਲੱਗਦਾ ਹੈ ਕਿ ਜਿਵੇਂ ਆਪਣੇ ਮਹੱਲੇ ਛੱਡ ਕੇ ਕਲੋਨੀਆਂ ਚ ਲੱਖਾਂ ਰੁਪਈਆ ਵੱਧ ਖਰਚ ਕੇ ਵੱਡੇ ਮਹਿਲ ਕੋਠੀਆਂ ਬਣਾਉਣ ਤੋਂ ਬਾਅਦ ਵੀ ਮਹੱਲਿਆ ਵਰਗੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਹੰਡਿਆਇਆ ਰੋਡ ਤੇ ਸਥਿਤ ਓਮ ਸਿਟੀ ਕਲੋਨੀ ਵਾਸੀਆਂ ਨੇ ਕਲੋਨਾਈਜ਼ਰਾ ਖਿਲਾਫ ਨਾਰੇਬਾਜੀ ਕੀਤੀ। ਇਸ ਮੌਕੇ ਕਲੋਨੀ ਵਾਸੀ ਹੈਪੀ ਸਿੰਘਲਾ ਤੇ ਕੈਪਟਨ ਰਾਮਪਾਲ ਆਦਿ ਨੇ ਬੋਲਦੇ ਹੋਏ ਕਿਹਾ ਕਿ ਉਹਨਾਂ ਨੇ ਕਲੋਨੀ “ਚ ਆਉਣ ਦਾ ਫੈਸਲਾ ਇਸੇ ਕਰਕੇ ਲਿਆ ਸੀ ਕਿ ਸਰਕਾਰ ਵੱਲੋਂ ਮਹੱਲਿਆਂ ਦੀਆਂ ਨਗੂਣੀਆ ਸਹੂਲਤਾਂ ਤੋਂ ਦੁਖੀ ਹੋ ਕੇ ਉਹ ਆਪਣੇ ਪਰਿਵਾਰ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਕਲੋਨੀਆਂ ਚ ਆਏ ਹਨ ਪ੍ਰੰਤੂ ਉਹਨਾਂ ਨੇ ਕਿਹਾ ਕਿ ਓਮ ਸਿਟੀ ਕਲੋਨੀ ਚ ਸਧਾਰਨ ਜਹੇ ਮੀਹ ਤੋਂ ਬਾਅਦ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਸੀਵਰੇਜ ਦਾ ਪਾਣੀ ਵਾਪਸ ਘਰਾਂ ਚ ਆ ਰਿਹਾ ਹੈ, ਅਤੇ ਗੰਦਾ ਪਾਣੀ ਮੁੜ ਤੋਂ ਜਦੋਂ ਜਮੀਨ ਚ ਪਵੇਗਾ ਤਾਂ ਕਿਤੇ ਨਾ ਕਿਤੇ ਉਹ ਪੀਣ ਵਾਲੇ ਪਾਣੀ ਚ ਵੀ ਜਾਵੇਗਾ ਜੋ ਕਿ ਸਿੱਧੀ ਤਰ੍ਹਾਂ ਨਾਲ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕਲੋਨਾਇਜ਼ਰਾਂ ਨੇ ਕਲੋਨੀ ਵਾਸੀਆਂ ਨਾਲ ਵੱਡੇ ਵੱਡੇ ਵਾਅਦੇ ਤਾਂ ਕੀਤੇ ਪਰੰਤੂ ਉਹਨਾਂ ਵਾਦਿਆਂ ਤੇ ਖਰੇ ਨਹੀਂ ਉਤਰੇ ਅਤੇ ਇਥੋਂ ਸਭ ਕੁਝ ਵੇਚ ਵੱਟ ਕੇ ਆਪਣਾ ਆਨੰਦ ਲੈ ਰਹੇ ਹਨ ਪ੍ਰੰਤੂ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਬੋਲਦੇ ਹੋਏ ਸਾਬਕਾ ਸਰਵਿਸਮੈਨ/ ਪਟਵਾਰੀ ਗੁਰਸੇਵਕ ਸਿੰਘ, ਸੂਬੇਦਾਰ ਕਰਮਜੀਤ ਸਿੰਘ, ਬੱਬੀ ਅਤੇ ਮਹਿੰਦਰ ਪਾਲ ਨੇ ਕਿਹਾ ਕਿ ਜੇਕਰ ਉਨਾਂ ਦੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਨਾ ਕੀਤਾ ਗਿਆ ਤਾਂ ਉਹ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਓਹਨਾ ਕਿਹਾ ਕਿ ਆਪਣੇ ਪਰਿਵਾਰਾਂ ਤੇ ਆਪਣੀ ਜਿੰਦਗੀ ਭਰ ਦੀ ਕਮਾਈ ਨਾਲ ਬਣਾਈ ਹੋਈ ਮਕਾਨਾਂ ਨੂੰ ਬਚਾਉਣ ਲਈ ਵੱਡਾ ਸੰਘਰਸ਼ ਵਿਡਣਗੇ।
https://www.instagram.com/reel/DD_kuDWzU4b/?igsh=NmJhdXdxNWMwMmhx
ਇਸ ਮੌਕੇ ਜਦੋਂ ਕਲੋਨਾਈਜ਼ਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਹਿਰ ਚ ਜਿਆਦਾ ਮੀਹ ਪੈਣ ਕਰਕੇ ਸੀਵਰੇਜ ਬਲੋਕਜ ਹੋ ਗਏ ਸਨ। ਕਲੋਨਾਇਜਰ ਨੇ ਕਿਹਾ ਕਿ ਉਹਨਾਂ ਵੱਲੋਂ ਹਮੇਸ਼ਾ ਕਲੋਨੀ ਵਾਸੀਆਂ ਲਈ ਪੁਖਤਾ ਕੰਮ ਕਰਨ ਲਈ ਇੰਤਜਾਮ ਕੀਤੇ ਜਾਂਦੇ ਹਨ ਅਤੇ ਅੱਗੇ ਤੋਂ ਵੀ ਉਹ ਜੋ ਵੀ ਲਾਹੇਵੰਦ ਹੋਵੇਗਾ ਉਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।