ਬਰਨਾਲਾ 04 ਅਕਤੂਬਰ ( ਮਨਿੰਦਰ ਸਿੰਘ )
ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ਼੍ਰੀ ਬੀ.ਬੀ.ਐਸ. ਤੇਜੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜ਼ੱਜ਼ ਸਹਿਤ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਾਈ.ਐਸ. ਕਾਲਜ ਬਰਨਾਲਾ ਦੀ ਟੀਮ ਦੇ ਸਹਿਯੋਗ ਨਾਲ ਇੱਕ ਨੁੱਕੜ ਨਾਟਕ ਜਿਲ੍ਹਾ ਕੋਰਟ ਕੰਪਲੈਕਸ ਵਿਖੇ ਕਰਵਾਇਆ ਗਿਆ।
ਇਸ ਨੁੱਕੜ ਨਾਟਕ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆ ਕਾਰਨ ਪੈਣ ਵਾਲੇ ਮਾੜੇ ਅਸਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਦਿਕਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਸੀ ਤਾਂ ਜ਼ੋ ਅੱਜ ਦਾ ਯੂਥ ਇਸ ਤੋਂ ਦੂਰ ਹੋ ਸਕੇ।
ਇਸ ਮੌਕੇ ਤੇ ਮਾਨਯੋਗ ਸਕੱਤਰ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਬਰਲਾਨਾ ਸ਼੍ਰੀ ਮਦਨ ਲਾਲ ਜੀ ਨੇ ਬੋਲਦਿਆਂ ਕਿਹਾ ਕਿ ਨਸ਼ਾ ਕੇਵਲ ਉਸ ਵਿਅਕਤੀ ਦਾ ਖਾਤਮਾ ਹੀ ਨਹੀਂ ਕਰਦਾ ਸਗੋਂ ਵਸਦੇ ਘਰਾਂ ਨੂੰ ਵੀ ਉਜਾੜ ਦਿੰਦਾ ਹੈ।
ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਮਾਜ ਦੇ ਲੋਕ ਪੰਸਦ ਨਹੀਂ ਕਰਦੇ ਅਤੇ ਉਹ ਆਪਣੀਆਂ ਆਉਣ ਵਾਲੀਆਂ ਪੀੜਿ੍ਹਆ ਲਈ ਵੀ ਘਾਤਕ ਸਿੱਧ ਹੁੰਦੇ ਹਨ।
ਉਹਨਾ ਇਸ ਮੌਕੇ ਤੋਂ ਨੌਜਵਾਨਾ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਵਾਈ ਐਸ. ਕਾਲਜ਼ ਦੇ ਪ੍ਰਿਸ਼ੀਪਲ, ਉਹਨਾਂ ਦੀ ਨੁੱਕੜ ਨਾਟਕ ਦੀ ਟੀਮ, ਸ਼੍ਰੀ ਜ਼ਸਵਿੰਦਰ ਸਿੰਘ, ਪ੍ਰਧਾਨ ਬਾਰ ਕੌਸਲ ਬਰਨਾਲਾ ਅਤੇ ਸ਼੍ਰੀ ਸੁੰਮਤ ਗੋਇਲ, ਸਕੱਤਰ ਬਾਰ ਕੌਂਸਲ ਬਰਨਾਲਾ ਵੀ ਉਚੇਚੇ ਤੋਰ ਤੇ ਹਾਜ਼ਰ ਰਹੇ।
Posted By SonyGoyal