ਬਰਨਾਲਾ 03 ਮਈ (ਮਨਿੰਦਰ ਸਿੰਘ)
1914, ਇੱਕ ਸਮਾਂ ਸੀ ਜਦੋਂ ਹਿੰਦੁਸਤਾਨ ਨੂੰ ਕਨੇਡਾ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ।
ਚਲੋ ਇੱਕ ਵਾਰੀ ਤੁਹਾਨੂੰ ਮੁੜ ਤੋਂ ਇਤਿਹਾਸ ਦੇ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ) ਦੀ ਯਾਦ ਦਵਾਉਂਦੇ ਹਾਂ।
ਕਾਮਾ ਗਾਟਾ ਮਾਰੂ ਉਹ ਜਹਾਜ਼ ਜਦੋਂ ਹਾਂਗ ਕਾਂਗ ਸਿੱਖਾਂ ਲਈ ਕੋਈ ਵੀ ਜਹਾਜ ਜਾ ਕਹਿ ਲਵੋ ਕਿ ਕਨੇਡਾ ਨੂੰ ਕੋਈ ਵੀ ਜਹਾਜ਼ ਨਹੀਂ ਜਾਂਦਾ ਸੀ ਅਤੇ ਸਿੱਖਾਂ ਨੇ ਪਹਿਲਾਂ ਬਰਤਾਨੀਆ ਨੂੰ ਕਿਹਾ ਕਿ ਉਹ ਇੱਕ ਸਮੁੰਦਰੀ ਜਹਾਜ਼ ਖਰੀਦਣਾ ਚਾਹੁੰਦੇ ਹਨ।
ਜਿਵੇਂ ਹੀ ਇਸ ਗੱਲ ਦਾ ਕਨੇਡਾ ਸਰਕਾਰ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਆਪਣੀ ਭੜਾਸ ਕੱਢਦੇ ਹੋਏ ਬਰਤਾਨੀਆ ਸਰਕਾਰ ਨੂੰ ਗੱਲਾਂ ਬਣਾ ਕੇ ਉਸਲਾਵੇ ਵਿੱਚ ਲੈ ਕੇ ਸਿੱਖਾਂ ਨੂੰ ਸਮੁੰਦਰੀ ਜਹਾਜ਼ ਨਾ ਦੇਣ ਦਾ ਯਤਨ ਕੀਤਾ ਅਤੇ ਉਸ ਵਿੱਚ ਕਾਮਯਾਬ ਵੀ ਹੋਏ।
ਪਰ ਜਪਾਨ ਜੋ ਕਿ ਹਾਂਗਕਾਂਗ ਦੇ ਸਿੱਖਾਂ ਦਾ ਹਮਦਰਦ ਬਣਿਆ।
ਸ਼ਰਤ ਮੁਤਾਬਕ ਆਪਣੇ ਵੱਲੋਂ ਰੱਖੀ ਗਈ ਰਕਮ ਨੂੰ ਲੈ ਕੇ “ਕਾਮਾ ਗਾਟਾ ਮਾਰੂ” ਨਾਮਕ ਸਮੁੰਦਰੀ ਜਹਾਜ ਸਿੱਖਾਂ ਨੂੰ ਦੇਣ ਦਾ ਫੈਸਲਾ ਕੀਤਾ।
ਅਸਲ ਚ ਇਸ ਵਿੱਚ ਸਿੱਖਾਂ ਦੀ ਗੱਲ ਤਾਂ ਕਹੀ ਜਾ ਰਹੀ ਹੈ ਕਿਉਂਕਿ ਹਾਂਗਕਾਂਗ ਚ ਚੰਗਾ ਬਿਜਨਸ ਕਰ ਰਹੇ ਬਾਬਾ ਗੁਰਦਿੱਤ ਸਿੰਘ ਜੋ ਕਿ ਰੱਬ ਤੇ ਅਨਤੁਟ ਭਰੋਸਾ ਕਰਦੇ ਸਨ ਅਤੇ ਕੋਈ ਵੀ ਵਿਚਾਰ ਵਟਾਂਦਰਾ ਜਾਂ ਉਸ ਨੂੰ ਪੱਕਿਆਂ ਕਰਨ ਲਈ ਹਮੇਸ਼ਾ ਅਰਦਾਸ ਦਾ ਸਹਾਰਾ ਲੈਂਦੇ ਸਨ।
ਬਾਬਾ ਗੁਰਦਿੱਤ ਸਿੰਘ ਨੇ ਇੱਕ ਗੁਰਦੁਆਰਾ ਸਾਹਿਬ ਚ ਸਿੱਖਾਂ ਨੂੰ ਇਕੱਤਰ ਕਰਕੇ ਸਭ ਕੋਲੋਂ ਬਣਦੀ ਹਿੱਸੇਦਾਰੀ ਪਵਾ ਕੇ ਇਹ ਜਹਾਜ਼ ਨੂੰ ਹਾਂਗਕਾਂਗ ਤੋਂ ਕਨੇਡਾ ਵੱਲ ਸਮੁੰਦਰੀ ਰਾਹੀਂ ਪਾਇਆ।
ਜਦੋਂ ਕਈ ਦਿਨ ਮਸ਼ੱਕਤਾਂ ਦਾ ਸਾਹਮਣਾ ਕਰਦੇ ਹੋਏ ਇਹ ਜਹਾਜ ਕਨੇਡਾ ਦੇ ਨੇੜੇ ਬੰਦਰਗਾਹ ਤੇ ਪਹੁੰਚਿਆ ਤੇ ਕਨੇਡਾ ਦੀ ਸਰਕਾਰ ਵੱਲੋਂ ਖੇਡੀ ਗਈ ਚਾਲ ਜਿਸਨੂੰ ਕਿ ਮੀਡੀਆ ਰਾਹੀਂ ਅਖਬਾਰਾਂ ਰਾਹੀ ਆਮ ਜਨਤਾ ਤੱਕ ਇਹ ਝੂਠੀ ਖਬਰ ਲਿਖ ਕੇ ਪਹੁੰਚਾਇਆ ਕਿ ਭਾਰਤੀ ਆ ਰਹੇ ਹਨ ਜੋ ਕਿ ਤੁਹਾਡੀ ਰੋਜੀ ਰੋਟੀ ਹੜਪਣ ਲਈ ਆ ਰਹੇ ਹਨ।
ਅਖਬਾਰਾਂ ਚ ਛਪੀ ਹੋਈ ਇਸ ਗੱਲ ਦਾ ਲੋਕਾਂ ਦੇ ਦਿਮਾਗ ਤੇ ਗਹਿਰਾ ਅਸਰ ਪਿਆ ਤੇ ਜਹਾਜ ਦੇ ਫੰਕਸ਼ਨ ਤੋਂ ਪਹਿਲਾਂ ਹੀ ਕਨੇਡਾ ਦੇ ਲੋਕਾਂ ਨੇ ਇਸ ਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਹਾਜ਼ ਨੂੰ ਦੇਖ ਕੇ ਵਾਪਸ ਚਾਹੁੰਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਇਦਾ ਪਹੁੰਚੇ ਪੂਰੇ ਕਾਗਜਾਂ ਸਮੇਤ ਜਹਾਜ ਨੂੰ ਕੈਨੇਡਾ ਸਰਕਾਰ ਦੀ ਖੋਜੀ ਸਾਜਿਸ਼ਕਾਰ ਹੋਣਾ ਪਿਆ ਤੇ ਕਈ ਦਿਨ ਤੋਂ ਬਾਅਦ ਇਹ ਜਹਾਜ ਹੁਣ ਆਪਣੇ ਦੇਸ਼ ਪਰਤਣਾ ਪਿਆ।
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ।
ਤਿਵੇਂ ਤਿਵੇਂ ਸਿੱਖ ਭਾਈਚਾਰਾ ਅਤੇ ਸਮੂਹ ਭਾਰਤੀ ਵੀ ਕਨੇਡਾ ਵੱਲ ਨੂੰ ਕਿਵੇਂ ਨਾ ਕਿਵੇਂ ਉਪੜਨ ਲੱਗੇ।
ਅਕਸਰ ਹੀ ਕਹਿੰਦੇ ਹਨ ਕਿ ਸਮਾਂ ਬਲਵਾਨ ਹੁੰਦਾ ਹੈ ਪਰੰਤੂ ਇੰਨਾ ਬਲਵਾਨ ਹੁੰਦਾ ਹੈ ਕਿਸੇ ਨੇ ਸ਼ਾਇਦ ਨਾ ਸੋਚਿਆ ਹੋਵੇ ਜਿਹੜੇ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਵੀ ਰੋਕਿਆ ਜਾ ਰਿਹਾ ਸੀ ਉਹ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਪਾਰਲੀਮੈਟ ਚ ਅਹੁਦੇ ਦੀਆਂ ਕੁਰਸੀਆਂ ਤੇ ਬੈਠਣਗੇ।
ਅੱਜ ਉਹ ਸਮਾਂ ਆ ਚੁੱਕਿਆ ਹੈ ਕਿ ਜਦੋਂ ਕਨੇਡਾ ਦੀ ਸਰਕਾਰ ਚ 22 ਮੈਂਬਰ ਪਾਰਲੀਮੈਂਟ ਜੋ ਕਿ ਜਿਆਦਾਤਰ ਸਿੱਖ ਅਤੇ ਭਾਰਤੀ ਹਨ। ਅਸਲ ਚ ਪੰਜਾਬੀ ਅਤੇ ਭਾਰਤੀ ਇੱਕ ਪੜੀ ਲਿਖੀ ਅਤੇ ਜਜਾਰੂ ਕੌਮ ਹੈ।
ਜੇਕਰ ਇਹਨਾਂ ਵਿੱਚੋਂ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਕੌਮ ਦਾ ਜਨਮ ਹੀ ਖੰਡੇ ਦੀ ਧਾਰ ਚੋਂ ਹੋਇਆ ਹੈ।
ਗੁੜਤੀ ਵਿੱਚ ਮਿਲੇ ਹੋਏ ਉਪਦੇਸ਼ ਸਪਸ਼ਟ ਕਰਦੇ ਹਨ ਕਿ ਜ਼ੁਲਮ ਕਰਨ ਵਾਲੇ ਨਾਲੋਂ ਸਹਿਣ ਵਾਲਾ ਪਾਪਾਂ ਦਾ ਭਾਗੀ ਬਣਦਾ ਹੈ।
2025 ਜਦੋਂ ਕਨੇਡਾ ਚ ਸਰਕਾਰ ਬਣੀ ਤਾਂ 22 ਭਾਰਤੀ ਮੈਂਬਰ ਪਾਰਲੀਮੈਂਟ ਚੁਣੇ ਗਏ।
23 ਸਾਲ ਦੀ ਇੱਕ ਪੰਜਾਬੀ ਮੁਟਿਆਰ ਵੀ ਮੈਂਬਰ ਪਾਰਲੀਮੈਂਟ ਬਣੇ। ਭਾਰਤੀਆਂ ਦੇ ਹੱਕ ਚ ਚੱਲ ਰਹੀ ਟਰੂਡੋ ਸਰਕਾਰ ਤੇ ਨਵੇਂ ਪ੍ਰਧਾਨ ਮੰਤਰੀ ਬਣਨ ਤੇ ਭਾਰਤੀਆਂ ਚ ਡਾਡਾ ਉਤਸਾਹ।
ਜਿਹੜੇ ਬ੍ਰਿਟੇਨ ਨੇ ਕਦੀ ਜਗਹਾ ਜਗਹਾ ਤੇ ਇਹ ਗੱਲ ਲਿਖੀ ਸੀ ਕਿ ਭਾਰਤੀ ਅਤੇ ਕੁੱਤਾ ਉਹਨਾਂ ਦੇ ਮੁਲਕ ਉਹਨਾਂ ਦੀ ਹੱਦਾਂ ਚ ਨਹੀਂ ਵੜੇਗਾ ਅੱਜ ਉਸ ਦੇਸ਼ ਤੇ ਵੀ ਪੰਜਾਬੀ ਖੂਨ ਰਾਜ ਕਰਦਾ ਹੈ। ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ
“ਹੰਕਾਰਿਆ ਸੋ ਮਾਰਿਆ”
Posted By SonyGoyal