ਝੁਨੀਰ ਸਰਦੂਲਗੜ੍ਹ, 13 ਮਈ (ਜਗਤਾਰ ਸਿੰਘ)
ਕੁਲ ਹਿੰਦ ਕਿਸਾਨ ਸਭਾ ਜਿਲ੍ਹਾ ਮੀਤ ਪ੍ਰਧਾਨ ਤੇ ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਸਾਥੀ ਜਗਸੀਰ ਸਿੰਘ ਝੁਨੀਰ ਦੇ ਪਿਤਾ ਰਸਾਲ ਸਿੰਘ ਸੰਧੂ ਦੀ ਅੰਤਿਮ ਅਰਦਾਸ ਉਪਰੰਤ ਰੱਖੇ ਸਰਧਾਜਲੀ ਸਮਾਗਮ ਦੌਰਾਨ ਵੱਖ-ਵੱਖ ਰਾਜਸੀ , ਸਮਾਜਿਕ ਤੇ ਜਨਤਕ ਸਖਤੀਅਤਾ ਨੇ ਉਨ੍ਹਾ ਨੂੰ ਸਰਧਾਜਲੀਆ ਭੇਟ ਕੀਤੀਆ ।
ਸਰਧਾਜਲੀ ਸਮਾਗਮ ਦੌਰਾਨ ਬੋਲਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ , ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਤੇ ਸਾਬਕਾ ਮੈਬਰ ਪਾਰਲੀਮੈਟ ਸ੍ਰ: ਬਲਵਿੰਦਰ ਸਿੰਘ ਭੂੰਦੜ , ਆਪ ਦੇ ਸੀਨੀਅਰ ਆਗੂ ਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ , ਕਾਗਰਸ ਦੇ ਸੀਨੀਅਰ ਆਗੂ ਬਿਕਰਮ ਸਿੰਘ ਮੌਫਰ , ਸੀਪੀਆਈ ਦੇ ਸੀਨੀਅਰ ਆਗੂ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਰਸਾਲ ਸਿੰਘ ਸੰਧੂ ਜੀ ਦੀ ਅੰਤਿਮ ਅਰਦਾਸ ਵਿੱਚ ਜੁੜਿਆ ਵੱਡਾ ਇਕੱਠ ਸੰਧੂ ਸਾਹਿਬ ਦਾ ਤੇ ਉਨਾ ਦੇ ਪਰਿਵਾਰ ਦਾ ਸਮਾਜ ਵਿੱਚ ਕਮਾਇਆ ਪਿਆਰ ਦਾ ਪ੍ਰਗਟਾਵਾ ਹੈ ।
ਆਗੂਆਂ ਨੇ ਕਿਹਾ ਕਿ ਇਹ ਪਰਿਵਾਰ ਅਗਾਂਹਵਧੂ ਸੋਚ ਦਾ ਧਾਰਨੀ , ਸਮਾਜ ਲਈ ਚਾਨਣਮੁਨਾਰਾ ਤੇ ਰਾਹ ਦਸੇਰਾ ਦਾ ਰੋਲ ਅਦਾ ਕਰ ਰਿਹਾ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕੁਲ ਹਿੰਦ ਕਿਸਾਨ ਸਭਾ ਦੇ ਸਰਪ੍ਰਸਤ ਜੁਗਰਾਜ ਸਿੰਘ ਹੀਰਕੇ , ਦਲਜੀਤ ਮਾਨਸਾਹੀਆ , ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋ , ਜਿਲ੍ਹਾ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ , ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕੋਟਧਰਮੂ , ਭੁਪਿੰਦਰ ਸਿੰਘ ਗੁਰਨੇ , ਏਟਕ ਦੇ ਸੀਨੀਅਰ ਆਗੂ ਕਰਨੈਲ ਭੀਖੀ , ਪੂਰਨ ਸਿੰਘ ਸਰਦੂਲਗੜ੍ਹ , ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਨਜੀਤ ਸਿੰਘ ਉੱਲਕ , ਦਰਸਨ ਸਿੰਘ ਜਟਾਣਾ , ਪਰਸ਼ੋਤਮ ਗਿੱਲ , ਨਿਰਮਲ ਸਿੰਘ ਝੰਡੂਕੇ , ਅਮਰਜੀਤ ਖੋਖਰ , ਸਾਬਕਾ ਸਰਪੰਚ ਅਮਰੀਕ ਸਿੰਘ ਝੁਨੀਰ , ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ , ਮੁਲਾਜਮ ਆਗੂ ਰਾਜਵਿੰਦਰ ਸਿੰਘ ਝੁਨੀਰ , ਜਗਜੀਤ ਸਿੰਘ ਸੰਧੂ , ਜਗਦੇਵ ਸਿੰਘ ਘੁਰਕਣੀ , ਬਿੱਕਰ ਸਿੰਘ ਮਾਖਾ , ਬਾਬੂ ਸਿੰਘ ਫਤਹਿਪੁਰ ਆਦਿ ਆਗੂਆ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ , ਆਸ ਪਾਸ ਦੇ ਪਿੰਡਾ ਦੇ ਪਤਵੰਤੇ , ਰਿਸਤੇ , ਦੋਸਤ ਤੇ ਸੁਭ ਚਿੰਤਕ ਹਾਜਰ ਸਨ ।
Posted By SonyGoyal