ਬਰਨਾਲਾ 13 ਮਈ (ਮਨਿੰਦਰ ਸਿੰਘ ਸੋਨੀ ਗੋਇਲ )
ਡਾਂਗਾਂ ਸੋਟੀਆਂ ਅਤੇ ਹੋਇਆ ਗਾਲੀ ਗਲੋਚ
ਪੁਲਿਸ ਨੇ ਲਾਇਆ ਸਖਤ ਪਹਿਰਾ
ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ ਡੀਐਸਪੀ
13 ਮਈ ਸਥਾਨਿਕ 16 ਏਕੜ ਵਿੱਚ ਬਣੇ ਇੱਕ ਇਮੀਗ੍ਰੇਸ਼ਨ ਸੈਂਟਰ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਚੱਲ ਰਿਹਾ ਹੈ। ਜਿੱਥੇ ਕਿਸਾਨਾਂ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਸਮਝੌਤੇ ਦੀ ਗੱਲ ਵੇਖਣ ਨੂੰ ਮਿਲ ਰਹੀ ਸੀ ਉੱਥੇ ਹੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਤਿੱਖੇ ਵਿਰੋਧ ਦੀਆਂ ਗੱਲਾਂ ਕੁਝ ਦਿਨਾਂ ਤੋਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਦੇ ਚਲਦਿਆਂ 13 ਮਈ ਨੂੰ ਸਥਾਨਕ ਪੱਕਾ ਕਾਲਜ ਰੋਡ ਨੇੜੇ ਜੋੜੇ ਪੈਟਰੋਲ ਪੰਪ ਕਿਸਾਨ ਆਗੂ ਅਤੇ ਵਪਾਰ ਮੰਡਲ ਦਾ ਟਾਕਰਾ ਆਮੋ ਸਾਹਮਣੇ ਹੋ ਗਿਆ।
ਵਪਾਰ ਮੰਡਲ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਧੱਕੇਸ਼ਾਹੀ ਦੱਸਿਆ ਜਾ ਰਿਹਾ ਅਤੇ ਉੱਥੇ ਹੀ ਕਿਸਾਨਾਂ ਵੱਲੋਂ ਇਮੀਗਰੇਸ਼ਨ ਸੈਂਟਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਵਪਾਰੀ ਦੀ ਜੌੜਾ ਪੈਟਰੋਲ ਪੰਪ ਕੋਲ ਟਾਇਰਾਂ ਵਾਲੀ ਦੁਕਾਨ ਅੱਗੇ ਵੀ ਧਰਨਾ ਜੜਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਮੱਕਰ ਦਿਨ ਮੁਤਾਬਿਕ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੀ ਦੂਸਰੀ ਦੁਕਾਨ ਦੇ ਅੱਗੇ ਵੀ ਧਰਨਾ ਜੜ ਦਿੱਤਾ।
ਵਪਾਰੀ ਵੱਲੋਂ ਵਪਾਰ ਮੰਡਲ ਦਾ ਸਹਾਰਾ ਲੈਂਦੇ ਹੋਏ ਇਨਸਾਫ ਦੀ ਮੰਗ ਸ਼ੁਰੂ ਕਰ ਦਿੱਤੀ ਅਤੇ ਵਪਾਰ ਮੰਡਲ ਵੱਲੋਂ ਵੀ ਉਸ ਦੀ ਹਮਾਇਤ ਕਰਦਿਆਂ ਸ਼ਹਿਰ ਦੀਆਂ ਕੁੱਲ ਦੁਕਾਨਾਂ ਬੰਦ ਕਰਕੇ ਆਮੋ ਸਾਹਮਣੇ ਹੋਣ ਦਾ ਫੈਸਲਾ ਕਰ ਲਿਆ।
ਜੇਕਰ ਯੋਗ ਹੈ ਕਿ ਇਸ ਟਾਇਰਾਂ ਵਾਲੀ ਦੁਕਾਨ ਦੇ ਅੱਗੇ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ।
ਜਦੋਂ ਮੁੜ ਤੋਂ ਕਿਸਾਨਾਂ ਵੱਲੋਂ ਦੁਕਾਨ ਅੱਗੇ ਪੱਕਾ ਟੈਂਟ ਲਗਾ ਕੇ ਬੈਠਣ ਦੇ ਯਤਨ ਕੀਤੇ ਗਏ ਤਾਂ ਵਪਾਰੀਆਂ ਵੱਲੋਂ ਚੇਤਾਵਨੀ ਦੇ ਕੇ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਕਿਸਾਨਾਂ ਵੱਲੋਂ ਧਰਨਾ ਲਗਾਇਆ ਤਾਂ ਵਪਾਰੀ ਮੰਡਲ ਚੁੱਪ ਨਹੀਂ ਬੈਠੇਗਾ।
ਵਪਾਰੀਆਂ ਨੇ ਕਿਹਾ ਕਿ ਕੁੱਲ ਬਾਜ਼ਾਰ ਬੰਦ ਕਰਕੇ ਇਸ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਏਗਾ ਅਤੇ ਵਪਾਰ ਮੰਡਲ ਨੇ ਇਕੱਠੇ ਹੋ ਕੇ ਜੋ ਕਿਹਾ ਉਸੇ ਤਰ੍ਹਾਂ ਹੀ ਕਰਨਾ ਪਿਆ ਅਤੇ ਕਿਸਾਨਾਂ ਤੇ ਵਪਾਰੀਆਂ ਦਾ ਟਾਕਰਾ ਆਮੋ ਸਾਹਮਣੇ ਚੱਲ ਪਿਆ।
ਦੱਸ ਦਈਏ ਕਿ ਕਿਸਾਨ ਅਤੇ ਵਪਾਰੀਆਂ ਵਿਚਾਲੇ ਬਹਿਸਬਾਜੀ ਦਾ ਮਾਮਲਾ ਤਕਰਾਰ ਵਿੱਚ ਬਦਲ ਗਿਆ ਅਤੇ ਸ਼ਾਮ ਤੱਕ ਮਾਹੌਲ ਇੰਨਾ ਕੁ ਗਰਮਾ ਗਿਆ ਕਿ ਹੱਥੋਂ ਪਾਈ ਤੱਕ ਦੀ ਨੌਬਤ ਆਣ ਪਈ।
ਕਿਸਾਨਾਂ ਅਤੇ ਵਪਾਰੀਆਂ ਨੇ ਇੱਕ ਦੂਸਰੇ ਨੂੰ ਗਾਲੀ ਗਲੋਚ ਅਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ।
ਕਿਸੇ ਵੀ ਹਾਲਤ ਵਿੱਚ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ – ਡੀਐਸਪੀ ਬੈਂਸ
ਮੌਕੇ ਤੇ ਪੁੱਜੇ ਬਰਨਾਲਾ ਸਿਟੀ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਹ ਭਾਵੇਂ ਕੋਈ ਵੀ ਧਿਰ ਹੋਵੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅੰਜਾਮ ਦਿੱਤੀ ਜਾਵੇਗੀ।
ਡੀਐਸਪੀ ਵੱਲੋਂ ਬੜੀ ਹੀ ਸੂਝ ਬੂਝ ਨਾਲ ਕਿਸਾਨਾਂ ਦਾ ਧਰਨਾ ਚਕਵਾਇਆ ਗਿਆ ਤੇ ਦੋਵੇਂ ਧਿਰਾਂ ਨੂੰ ਇਨਸਾਫ ਦਾ ਅੱਜ ਯਕੀਨ ਵੀ ਦਬਾਇਆ ਗਿਆ।
ਆਪਣਾ ਹੱਕ ਲੈ ਕੇ ਹਟਾਂਗੇ ਕਿਸਾਨ
ਇਸ ਘਟਨਾਕ੍ਰਮ ਤੇ ਵਪਾਰੀਆਂ ਅਤੇ ਕਿਸਾਨਾਂ ਵਿਚਾਲੇ ਹੱਥੋ ਪਾਈ ਅਤੇ ਲਾਠੀ ਚੱਲਣ ਤੋਂ ਬਾਅਦ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਪਣਾ ਹੱਕ ਲੈ ਕੇ ਹੀ ਰਹਿਣਗੇ ਉਹਨਾਂ ਨੇ ਕਿਹਾ ਕਿ ਮਿਹਨਤ ਦੀ ਕਮਾਈ ਕਿਸੇ ਵੀ ਕੀਮਤ ਤੇ ਡੁੱਬਣ ਨਹੀਂ ਦਿੱਤੀ ਜਾਵੇਗੀ।
ਬੇਸ਼ੱਕ ਪੁਲਿਸ ਵੱਲੋਂ ਧਰਨਾ ਖਤਮ ਕਰਵਾ ਦਿੱਤਾ ਗਿਆ ਪਰੰਤੂ ਜਦੋਂ ਤੱਕ ਉਹਨਾਂ ਦੀ ਹੱਕ ਵਸੂਲੀ ਨਹੀਂ ਹੋ ਜਾਂਦੀ ਉਹ ਮੁੜ ਤੋਂ ਵੱਡੇ ਸੰਘਰਸ਼ ਦਾ ਐਲਾਨ ਕਰ ਸਕਦੇ ਹਨ।
ਕਿਸਾਨਾਂ ਨੇ ਕਿਹਾ ਕਿ ਨੌਜਵਾਨ ਕੁੜੀਆਂ ਮੁੰਡਿਆਂ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਹੋ ਰਹੀਆਂ ਠੱਗੀਆਂ ਨੂੰ ਠੱਲ ਪਾਉਣ ਲਈ ਜਿਸ ਤਰ੍ਹਾਂ ਦੇ ਵੀ ਯਤਨ ਕਰਨੇ ਪਏ ਉਹ ਜਰੂਰ ਕਰਨਗੇ ਅਤੇ ਧੱਕੇਸ਼ਾਹੀ ਠੱਗੀ ਨੂੰ ਪੰਜਾਬ ਵਿੱਚੋਂ ਖਤਮ ਕਰਕੇ ਹੀ ਦਮ ਲੈਣਗੇ।
ਕਿਸਾਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਦਾ ਜਿਵੇਂ ਹੀ ਕੋਈ ਫੈਸਲਾ ਹੁੰਦਾ ਹੈ ਉਵੇਂ ਹੀ ਅਗਲੀ ਕਾਰਵਾਈ ਰੰਬੀ ਜਾਵੇਗੀ।
ਸਾਡੇ ਕੋਈ ਚੂੜੀਆਂ ਨਹੀਂ ਪਾਈਆਂ ਵਪਾਰ ਮੰਡਲ
ਇਸ ਮੌਕੇ ਦੁਕਾਨ ਮਾਲਕ ਤੇ ਕੁੱਲ ਵਪਾਰੀ ਮੰਡਲ ਨੇ ਕਿਹਾ ਕਿ ਜੇਕਰ ਉਹਨਾਂ ਨਾਲ ਮੁੜ ਤੋਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਮੂੰਹ ਤੋੜ ਜਵਾਬ ਦੇਣ ਲਈ ਤਤਪਰ ਰਹਿਣਗੇ।
ਉਹਨਾਂ ਨੇ ਕਿਹਾ ਕਿ ਬੇਸ਼ੱਕ ਕਿਸਾਨ ਅੰਨਦਾਤਾ ਹੈ ਅਤੇ ਹਰ ਗਾਕ ਭਗਵਾਨ ਦਾ ਰੂਪ ਹੁੰਦਾ ਹੈ ਪ੍ਰੰਤੂ ਤੰਗ ਪਰੇਸ਼ਾਨ ਅਤੇ ਯੂਨੀਅਨ ਦੀ ਆੜ ਵਿੱਚ ਇਕੱਠੇ ਹੋ ਕੇ ਵਪਾਰੀਆਂ ਨੂੰ ਖੱਜਲ ਕਰਨਾ ਕਿੱਧਰ ਦੀ ਜਾਇਜ਼ ਗੱਲ ਲੱਗਦੀ ਹੈ।
ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਲੱਗਦੀ ਹੈ ਤਾਂ ਉਸਦਾ ਹੱਲ ਬੈਠ ਕੇ ਹੀ ਹੁੰਦਾ ਹੈ ਨਾ ਕਿ ਇੱਕ ਦੂਜੇ ਦੇ ਕੰਮ ਕਾਰ ਬੰਦ ਕਰਵਾਕੇ।

ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਗਏ ਇਸ ਹਮਲੇ ਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਵੀ ਕਰਦੇ ਹਾਂ। ਵਪਾਰੀਆਂ ਨੇ ਕਿਹਾ ਕਿ ਜੇਕਰ ਇਹ ਸਭ ਕਿਸਾਨਾਂ ਨੇ ਨਾ ਬੰਦ ਕੀਤਾ ਤਾਂ ਵਪਾਰੀ ਮੰਡਲ ਵੱਡਾ ਇਕੱਠ ਕਰਕੇ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਵੀ ਦੇ ਸਕਦੇ ਹਨ।
Posted By SonyGoyal