ਬਠਿੰਡਾ ਦਿਹਾਤੀ 20ਮਈ (ਜਸਵੀਰ ਸਿੰਘ)
ਬਠਿੰਡਾ ਦਿਹਾਤੀ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਬਿਜਲੀ ਮਹਿਕਮੇ ਦੀ ਕਾਰਗੁਜ਼ਾਰੀ ਐਨੀ ਢਿੱਲੀ ਹੈ ਕੇ ਪਿਛਲੇ ਕਈ ਸਾਲਾਂ ਤੋਂ ਬਿਜਲੀ ਦੀਆਂ ਤਾਰਾਂ ਬਹੁਤ ਢਿੱਲੀਆਂ ਚੱਲ ਰਹੀਆਂ ਹਨ।
ਪਿੰਡ ਦੇ ਛੱਪੜ ਤੋਂ ਲੈਕੇ ਪਿੰਡ ਦੀ ਧਰਮਸ਼ਾਲਾ ਤੱਕ ਬਿਜਲੀ ਦੀਆਂ ਤਾਰਾਂ ਦੇ ਨਾਲ ਨਾਲ ਖੰਬੇ ਵੀ ਟੇਡੇ ਖੜ੍ਹੇ ਹਨ ।
ਇਸ ਸਬੰਧੀ ਪਿੰਡ ਦੇ ਨੌਜਵਾਨਾਂ ਵੱਲੋਂ ਕਈ ਵਾਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਵਰਨਣਯੋਗ ਗੱਲ ਇਹ ਹੈ ਕਿ ਇਹ ਗਲੀ ਪਿੰਡ ਦੀ ਮੁੱਖ ਗਲੀ ਵਜੋਂ ਜਾਣੀ ਜਾਂਦੀ ਹੈ।
ਇਸ ਗਲੀ ਤੇ ਚੱਲਕੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਇਹਨਾਂ ਤਾਰਾਂ ਹੇਠ ਤੁਰਦੇ ਹੋਏ ਸਕੂਲ ਵਿੱਚ ਪੜ੍ਹਨ ਜਾਂਦੇ ਹਨ।
ਪਿੰਡੋਂ ਬਾਹਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲ ਦੀਆਂ ਵੈਨਾ ਇਸੇ ਰਸਤੇ ਹੀ ਸਕੂਲ ਜਾਂਦੀਆਂ ਹਨ।
ਪਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਇਹ ਨੀਵੀਆਂ ਕਦੇ ਵੀ ਦਿਖਾਈ ਨਹੀਂ ਦਿੱਤੀਆਂ।
ਅਜ ਕਲ ਪੈ ਰਹੀ ਗਰਮੀ ਕਾਰਨ ਇਹ ਤਾਰਾਂ ਹੋਰ ਨੀਵੀਆਂ ਹੋ ਰਹੀਆਂ ਹਨ।ਇਸ ਗਲੀ ਵਿੱਚ ਲੱਗੇ ਹੋਏ ਖੰਭੇ ਵੀ ਇਹਨਾਂ ਤਾਰਾਂ ਦੇ ਭਾਰ ਨਾਲ ਕੁੰਬੇ ਅਤੇ ਤੇ ਡੇਢੇ ਹੋ ਗਏ।
ਇਸ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਪਿੰਡ ਦੀ ਇਸ ਗਲੀ ਦੇ ਵਾਸੀਆ ਵੱਲੋਂ ਬੇਨਤੀ ਹੈ ਕਿ ਇਹਨਾਂ ਬਿਜਲੀ ਦੀਆਂ ਤਾਰਾਂ ਦਾ ਬਣਦਾ ਹੱਲ ਕੀਤਾ ਜਾਵੇ ।
ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।ਕਈ ਖੰਭੇ ਤਾ ਗਲੀ ਞਿਚ ਨਾਲੀ ਤੋ ਗਲੀ ਵਾਲੇ ਪਾਸੇ ਗਲੀ ਦੌ ਦੌ ਫੁੱਟ ਤੱਕ ਰੋਕੀ ਖੜੇ ਹਨ।
ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੀ ਪਹਿਲਕਦਮੀ ਕੀਤੀ ਜਾਵੇ ਕਿ ਤਾਰਾਂ ਅੰਡਰਗਰਾਊਂਡ ਪਾ ਕੇ ਖੰਬਿਆਂ ਨੂੰ ਹਟਾ ਦਿੱਤਾ ਜਾਵੇ ਤਾਂ ਗਲੀ ਵੀ ਖੁਲੀ ਤੇ ਸੁਰੱਖਿਅਤ ਬਣ ਜਾਵੇ।
Posted By SonyGoyal